ਨਵੀਂ ਦਿੱਲੀ, 6 ਜਨਵਰੀ,ਬੋਲੇ ਪੰਜਾਬ ਬਿਊਰੋ :
ਚੀਨ ਵਿੱਚ ਫੈਲ ਰਿਹਾ ਹਿਊਮਨ ਮੇਟਾਨਿਊਮੋਵਾਇਰਸ (ਐਚਐਮਪੀਵੀ) ਸੰਕਰਮਣ ਹੁਣ ਭਾਰਤ ਵਿੱਚ ਵੀ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤੀ ਆਯੁਵਿਗਿਆਨ ਅਨੁਸੰਧਾਨ ਪਰਿਸ਼ਦ (ICMR) ਨੇ ਕਰਨਾਟਕ ਵਿੱਚ ਦੋ ਬੱਚਿਆਂ ਵਿੱਚ ਐਚਐਮਪੀਵੀ ਸੰਕਰਮਣ ਦੀ ਪੁਸ਼ਟੀ ਕੀਤੀ ਹੈ। ਤਿੰਨ ਮਹੀਨੇ ਦੀ ਬੱਚੀ ਅਤੇ ਅੱਠ ਮਹੀਨੇ ਦੇ ਬੱਚੇ ਵਿੱਚ ਇਹ ਸੰਕਰਮਣ ਮਿਲਿਆ ਹੈ। ਇਸੇ ਕਾਰਨ ਕਰਨਾਟਕ ਦੇ ਸਿਹਤ ਮੰਤਰੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ।
ਦੱਸਣਯੋਗ ਹੈ ਕਿ ਚੀਨ ਵਿੱਚ ਅੱਜਕੱਲ੍ਹ ਹਿਊਮਨ ਮੇਟਾਨਿਊਮੋਵਾਇਰਸ (ਐਚਐਮਪੀਵੀ) ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸਦੇ ਚਲਦਿਆਂ ਭਾਰਤ ਵਿੱਚ ਵੀ ਸਿਹਤ ਮੰਤਰਾਲੇ ਨੇ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਕਈ ਰਾਜਾਂ ਨੇ ਐਡਵਾਇਜ਼ਰੀ ਅਤੇ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਭਾਰਤ ਵਿੱਚ ਐਚਐਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ।