ਅਮਰੀਕਾ ‘ਚ ਭਿਆਨਕ ਬਰਫੀਲੇ ਤੂਫ਼ਾਨ ਦਾ ਖ਼ਤਰਾ, 7 ਰਾਜਾਂ ‘ਚ ਐਂਮਰਜੈਂਸੀ ਐਲਾਨੀ

ਸੰਸਾਰ

ਵਾਸਿੰਗਟਨ, 6 ਜਨਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਵਿੱਚ ਭਿਆਨਕ ਬਰਫੀਲੇ ਤੂਫਾਨ ਦੀ ਵਜ੍ਹਾ ਨਾਲ ਕਈ ਰਾਜਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦਾ ਸਭ ਤੋਂ ਭਿਆਨਕ ਬਰਫੀਲਾ ਤੂਫਾਨ ਹੋ ਸਕਦਾ ਹੈ। ਹਾਲਾਤਾਂ ਨੂੰ ਦੇਖਦਿਆਂ ਅਮਰੀਕਾ ਦੇ 7 ਰਾਜਾਂ ਕੇਂਟਕੀ, ਵਰਜੀਨੀਆ, ਵੈਸਟ ਵਰਜੀਨੀਆ, ਕਨਸਾਸ, ਅਰਕੰਸਾਸ ਅਤੇ ਮਿਸੌਰੀ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।
ਨਿਊਜ਼ ਏਜੰਸੀ AP ਦੇ ਮੁਤਾਬਕ, ਨੈਸ਼ਨਲ ਵੇਦਰ ਸਰਵਿਸ ਦੇ ਅਨੁਸਾਰ, ਇਸ ਤੂਫਾਨ ਤੋਂ ਅਮਰੀਕਾ ਦੇ 6 ਕਰੋੜ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਆਮ ਤੌਰ ’ਤੇ ਗਰਮ ਰਹਿਣ ਵਾਲੇ ਫਲੋਰਿਡਾ ਵਿੱਚ ਵੀ ਭਾਰੀ ਬਰਫਬਾਰੀ ਹੋ ਰਹੀ ਹੈ।
ਨੈਸ਼ਨਲ ਵੈਦਰ ਸਰਵਿਸ ਨੇ ਕਨਸਾਸ ਅਤੇ ਮਿਸੌਰੀ ਲਈ ਖਾਸ ਚੇਤਾਵਨੀ ਜਾਰੀ ਕੀਤੀ ਹੈ। ਨੈਸ਼ਨਲ ਵੈਦਰ ਸਰਵਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਦੇ ਕਈ ਇਲਾਕਿਆਂ ਵਿੱਚ 8 ਇੰਚ ਤੱਕ ਬਰਫਬਾਰੀ ਹੋ ਸਕਦੀ ਹੈ। ਇਥੇ 72 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।