ਸੰਘਣੀ ਧੁੰਦ ਕਾਰਨ 300 ਤੋਂ ਵੱਧ ਉਡਾਣਾਂ ਅਤੇ 200 ਟਰੇਨਾਂ ਪ੍ਰਭਾਵਿਤ

ਨੈਸ਼ਨਲ

ਨਵੀਂ ਦਿੱਲੀ, 5 ਜਨਵਰੀ,ਬੋਲੇ ਪੰਜਾਬ ਬਿਊਰੋ :
ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਹਵਾਈ, ਸੜਕੀ ਤੇ ਰੇਲ ਆਵਾਜਾਈ ‘ਤੇ ਭਾਰੀ ਪੈ ਰਿਹਾ ਹੈ। ਰੇਲਵੇ ਟ੍ਰੈਕ ‘ਤੇ ਟ੍ਰੇਨਾਂ ਰੁਕ ਗਈਆਂ ਹਨ, ਜਦਕਿ ਦਿੱਲੀ ਹਵਾਈ ਅੱਡੇ ਦੀ ਹਵਾਈ ਪੱਟੀ ‘ਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਸ਼ੁੱਕਰਵਾਰ ਵਾਂਗ ਸ਼ਨੀਵਾਰ ਨੂੰ ਵੀ 300 ਤੋਂ ਵੱਧ ਜਹਾਜ਼ ਸਵੇਰੇ ਤੋਂ ਸ਼ਾਮ ਤੱਕ ਪ੍ਰਭਾਵਿਤ ਹੋਏ।
ਹਵਾਈ ਪੱਟੀ ‘ਤੇ ਜ਼ੀਰੋ ਵਿਜ਼ੀਬਿਲਟੀ ਵਾਲੀ ਸਥਿਤੀ ਕਾਰਨ 19 ਜਹਾਜ਼ਾਂ ਨੂੰ ਏਅਰ ਟ੍ਰੈਫਿਕ ਕੰਟਰੋਲਰ ਨੇ ਉਤਰਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ 13 ਘਰੇਲੂ, 4 ਅੰਤਰਰਾਸ਼ਟਰੀ ਅਤੇ 2 ਹੋਰ ਜਹਾਜ਼ਾਂ ਨੂੰ ਜੈਪੁਰ, ਅਹਿਮਦਾਬਾਦ, ਭੋਪਾਲ ਅਤੇ ਮੁੰਬਈ ਲਈ ਡਾਇਵਰਟ ਕਰ ਦਿੱਤਾ ਗਿਆ। ਮਾੜੇ ਮੌਸਮ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ 45 ਜਹਾਜ਼ਾਂ ਦੀ ਉਡਾਣ ਦਿੱਲੀ ਹਵਾਈ ਅੱਡੇ ਤੋਂ ਰੱਦ ਕਰ ਦਿੱਤੀ ਗਈ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਧਰ, 200 ਤੋਂ ਵੱਧ ਲੰਬੀ ਦੂਰੀ ਵਾਲੀਆਂ ਟ੍ਰੇਨਾਂ ਦੀ ਦੇਰੀ ਦੇ ਕਾਰਨ ਵੀ ਯਾਤਰੀ ਪਰੇਸ਼ਾਨ ਰਹੇ। ਸਵੇਰ ਦੇ ਸਮੇਂ ਦਿੱਲੀ ਸਟੇਸ਼ਨ ਦੇ ਆਊਟਰ ‘ਤੇ ਟ੍ਰੇਨਾਂ ਦੀ ਲੰਬੀ ਲਾਈਨ ਲੱਗੀ ਰਹੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।