ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਕੀਤੀ ਹਸਰਤ ਮਲਟੀ ਸਪੈਸ਼ਲਿਸਟ ਹਸਪਤਾਲ ਦੀ ਸ਼ੁਰੂਆਤ

ਪੰਜਾਬ

ਮਰੀਜ਼ ਦੀ ਗੱਲ ਧਿਆਨ ਨਾਲ ਸੁਣ ਕੇ ਮਾਨਸਿਕ ਸਥਿਤੀ ਜਾਨਣਾ ਹੀ ਮਰੀਜ਼ ਦਾ ਸਹੀ ਇਲਾਜ : ਡਾਕਟਰ ਸਤਿੰਦਰ ਕੌਰ ਚੀਮਾ

ਮੋਹਾਲੀ 5 ਜਨਵਰੀ,ਬੋਲੇ ਪੰਜਾਬ ਬਿਊਰੋ :

ਮਰੀਜ਼ ਦੀ ਮਿਥ ਅਤੇ ਵਹਿਮ ਨੂੰ ਸਮੇਂ ਸਿਰ ਦੂਰ ਕਰਨਾ ਚਾਹੀਦਾ ਹੈ, ਜਿਸ ਬਿਮਾਰੀ ਦੇ ਨਾਲ ਅਤੇ ਜਿਨਾਂ ਹਾਲਾਤਾਂ ਦੇ ਵਿੱਚ ਉਹ ਮੌਜੂਦਾ ਸਥਿਤੀ ਦੇ ਵਿੱਚ ਹੈ, ਅਤੇ ਸਾਡੀ ਟੀਮ ਇਸ ਦੇ ਲਈ ਹੀ ਕੰਮ ਕਰਦੀ ਸੀ, ਕਰਦੀ ਹੈ ਅਤੇ ਅਗਾਂਹ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਮਰੀਜ਼ ਦੀ ਬਿਮਾਰੀ ਨਾਲ ਸੰਬੰਧਿਤ ਪੂਰੀ ਗੱਲ ਸੁਣੀ ਜਾਵੇ ਅਤੇ ਮਰੀਜ਼ ਦੇ ਸਮਾਜਿਕ, ਸਮਾਜਿਕ ਹਾਲਾਤ,ਜਜਬਾਤ ਅਤੇ ਮੌਜੂਦਾ ਸਮੇਂ ਵਿੱਚ ਉਸ ਦੀ ਮਾਨਸਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ, ਜੇਕਰ ਮਰੀਜ਼ ਨੂੰ ਡਾਕਟਰਾਂ ਦੀ ਟੀਮ ਵੱਲੋਂ ਸਮੇਂ ਸਿਰ ਸੁਣਿਆ ਜਾਵੇ ਅਤੇ ਇਸ ਦੇ ਨਾਲ ਹੀ ਮਰੀਜ਼ 50% ਠੀਕ ਹੋ ਜਾਂਦਾ ਹੈ,
ਇਹ ਗੱਲ ਡਾਕਟਰ ਦੀਪਿੰਦਰ ਕਪੂਰ ਅਤੇ ਡਾਕਟਰ ਸਤਿੰਦਰ ਕੌਰ ਚੀਮਾ ਅਤੇ ਡਾਕਟਰ ਸੁਖਤੇਜ ਸਾਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,
ਡਾਕਟਰ ਸਤਿੰਦਰ ਕੌਰ ਚੀਮਾ, ਡਾਕਟਰ ਦਪਿੰਦਰ ਕਪੂਰ ਅਤੇ ਡਾਕਟਰ ਸੁਖਤੇਸ ਸਾਹਨੀ ਅੱਜ ਐਚ. ਐਮ. ਐਚ.ਹਸਰਤ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਉਦਘਾਟਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ,
ਇਸ ਮੌਕੇ ਤੇ ਸਵੇਰ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਪਾਠ ਦੇ ਭੋਗ ਪਾਏ ਗਏ, ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡਾਕਟਰ ਸਤਿੰਦਰ ਕੌਰ ਚੀਮਾ ਨੇ ਕਿਹਾ ਕਿ ਡਾਕਟਰ ਹਮੇਸ਼ਾ ਮਰੀਜ਼ ਨਾਲ ਵਾਹ- ਵਾਸਤਾ ਨਿਜੀ ਤੌਰ ਤੇ ਰੱਖੇ, ਮਰੀਜ਼ ਨੂੰ ਪੂਰੀ ਤਰ੍ਹਾਂ ਸੁਣਿਆ ਜਾਵੇ ਅਤੇ ਸਮੇਂ ਸਿਰ ਮਰੀਜ਼ ਨੂੰ ਸਾਕਾਰਤਮਕ ਮਾਹੌਲ ਦੇ ਵਿੱਚ ਢਾਲੇ ਜਾਣਾ ਬੇਹਦ ਲਾਜ਼ਮੀ ਹੁੰਦਾ ਹੈ ,
ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਡਾਕਟਰ ਸਤਿੰਦਰ ਕੌਰ ਚੀਮਾ ਨੇ ਕਿਹਾ ਕਿ ਖਾਸ ਕਰਕੇ ਬੱਚਿਆਂ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਮਾਪਿਆਂ ਨੂੰ ਸਮੇਂ ਸਿਰ ਜਾਗਰੂਕ ਕਰਨਾ ਜਰੂਰੀ ਹੁੰਦਾ ਹੈ। ਕਿਉਂਕਿ ਬੱਚਿਆਂ ਨੇ ਭਾਵਨਾਤਮਕ ਤੌਰ ਤੇ ਜਿਆਦਾ ਸਮਾਂ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਹੀ ਰਹਿਣਾ ਹੁੰਦਾ ਹੈ, ਇਸ ਲਈ ਬੱਚਿਆਂ ਦੇ ਮਾਮਲੇ ਵਿੱਚ ਮਾਪਿਆਂ ਦੀ ਜਿੰਮੇਵਾਰੀ ਵਧੇਰੇ ਬਣ ਜਾਂਦੀ ਹੈ। ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਸਾਕਾਰਤਮਕ ਮਾਹੌਲ ਦੇਣ ਦੇ ਵਿੱਚ ਪੂਰੀ ਜਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ,ਇਸ ਮੌਕੇ ਤੇ ਅਨੂਪ ਸੰਦੀਪ ਵੀ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।