ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਦੋ ਵਿਅਕਤੀ ਹਥਿਆਰ ਤੇ ਗੱਡੀ ਸਮੇਤ ਕਾਬੂ

ਪੰਜਾਬ

ਜਲੰਧਰ, 4 ਜਨਵਰੀ, ਬੋਲੇ ਪੰਜਾਬ ਬਿਊਰੋ

ਆਦਮਪੁਰ ਪੁਲਿਸ ਨੇ 2 ਵਿਅਕਤੀਆਂ ਨੂੰ 1 ਪਿਸਤੌਲ, 4 ਜਿੰਦਾ ਕਾਰਤੂਸ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਕੁਲਵੰਤ ਸਿੰਘ ਡੀ.ਐਸ.ਪੀ. ਅਤੇ ਰਵਿੰਦਰ ਪਾਲ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਏ.ਐਸ.ਆਈ. ਸਤਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਆਦਮਪੁਰ-ਹੋਸ਼ਿਆਰਪੁਰ ਰੋਡ ’ਤੇ ਬਿਜਲੀ ਸਟੇਸ਼ਨ ਦੇ ਨੇੜੇ ਖੁਰਦਪੁਰ ਵਿਖੇ ਨਾਕਾਬੰਦੀ ਦੌਰਾਨ ਕਠਾਰ ਵਲੋਂ ਆ ਰਹੀ ਇੱਕ ਕਾਰ ਨੂੰ ਚੈੱਕਿੰਗ ਲਈ ਰੋਕਿਆ।ਨਾਕੇ ਨੂੰ ਵੇਖਦੇ ਹੀ ਕਾਰ ਚਾਲਕ ਨੇ ਕਾਰ ਮੋੜਨ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ’ਤੇ ਕਾਰ ਨੂੰ ਰੋਕ ਕੇ ਜਦੋਂ ਪੁਲਿਸ ਨੇ ਤਲਾਸ਼ੀ ਲਾਈ ਤਾਂ ਕਾਰ ਦੀ ਡ੍ਰਾਈਵਿੰਗ ਸੀਟ ’ਤੇ ਬੈਠੇ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜਸਵੀਰ ਸਿੰਘ ਨਿਵਾਸੀ ਸੁਸਾਂ, ਥਾਣਾ ਬੁਲੋਵਾਲ, ਜ਼ਿਲ੍ਹਾ ਹੋਸ਼ਿਆਰਪੁਰ ਕੋਲੋਂ ਇੱਕ ਪਿਸਤੌਲ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦੂ ਪੁੱਤਰ ਹੋਸ਼ਿਆਰ ਸਿੰਘ ਨਿਵਾਸੀ ਪਿੰਡ ਲੰਮੇ, ਥਾਣਾ ਆਦਮਪੁਰ ਕੋਲੋਂ ਇੱਕ ਮੈਗਜ਼ੀਨ ਸਮੇਤ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਆਦਮਪੁਰ ਪੁਲਿਸ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਰਵਿੰਦਰ ਪਾਲ ਸਿੰਘ ਨੇ ਸ਼ੱਕ ਜਤਾਇਆ ਕਿ ਦੋਸ਼ੀ ਕਿਤੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।