ਪਟਿਆਲਾ, 4 ਜਨਵਰੀ, ਬੋਲੇ ਪੰਜਾਬ ਬਿਊਰੋ
ਪਟਿਆਲਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਚੌਂਕਾਉਂਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 28 ਸਾਲ ਦਾ ਇੱਕ ਨੌਜਵਾਨ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਗੁਰੂ ਨਾਨਕ ਨਗਰ ਸਥਿਤ ਆਪਣੇ ਘਰ ਤੋਂ ਗਾਇਬ ਹੋ ਗਿਆ ਹੈ। ਨੌਜਵਾਨ ਦੀ ਪਛਾਣ ਗੁਰਸਿਮਰਨ ਸਿੰਘ ਵਜੋਂ ਹੋਈ ਹੈ, ਜਿਸਦੀ ਉਮਰ ਲਗਭਗ 28 ਸਾਲ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ, ਜਦਕਿ ਉਸਦੀ ਭੈਣ ਦੀ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਚੁਕੀ ਹੈ।ਗੁਰਸਿਮਰਨ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਪਿਛਲੇ ਸਾਲ 17 ਅਪ੍ਰੈਲ ਨੂੰ ਮੰਗਣੀ ਹੋਈ ਸੀ ਅਤੇ ਇਸ ਸਾਲ 8 ਫ਼ਰਵਰੀ ਨੂੰ ਸ਼ਾਦੀ ਹੋਣੀ ਹੈ। ਇਸੇ ਦਰਮਿਆਨ 31 ਦਸੰਬਰ ਨੂੰ ਨਵੇਂ ਸਾਲ ਦੇ ਮੌਕੇ ’ਤੇ ਉਹ ਕੰਮ ’ਤੇ ਗਿਆ ਅਤੇ 4 ਦਿਨ ਬਾਅਦ ਵੀ ਘਰ ਨਹੀਂ ਮੁੜਿਆ।