ਮਾਮੂਲੀ ਵਿਵਾਦ ਦੌਰਾਨ ਚੱਲੀਆਂ ਗੋਲੀਆਂ, ਦੋ ਦੋਸਤਾਂ ਦੀ ਮੌਤ

ਪੰਜਾਬ

ਜਲੰਧਰ, 4 ਜਨਵਰੀ, ਬੋਲੇ ਪੰਜਾਬ ਬਿਊਰੋ .;
ਜਲੰਧਰ ਦੇ ਲੰਬਾ ਪਿੰਡ ਅਧੀਨ ਆਉਂਦੇ ਖੇਤਰ ਸ਼ਹੀਦ ਉਧਮ ਸਿੰਘ ਨਗਰ ਵਿਖੇ ਮਾਮੂਲੀ ਵਿਵਾਦ ਦੌਰਾਨ ਗੋਲੀਆਂ ਮਾਰ ਕੇ ਦੋ ਦੋਸਤਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਅੱਜ ਸ਼ਨੀਵਾਰ ਸਵੇਰੇ ਵਾਪਰੀ। ਸ਼ੁੱਕਰਵਾਰ ਦੇਰ ਰਾਤ ਦੋਸਤਾਂ ਨੇ ਇਕੱਠੇ ਹੋ ਕੇ ਪਹਿਲਾਂ ਪਾਰਟੀ ਕੀਤੀ ਜਿੱਥੇ ਉਨ੍ਹਾਂ ਨੇ ਸ਼ਰਾਬ ਪੀਤੀ। ਸਵੇਰ ਹੋਣ ’ਤੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ।
ਦੋਸਤਾਂ ਵਿਚਕਾਰ ਵਿਵਾਦ ਇਸ ਹਦ ਤੱਕ ਵਧ ਗਿਆ ਕਿ ਉਨ੍ਹਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 24 ਸਾਲਾ ਸ਼ਿਵਮ ਨਿਵਾਸੀ ਮੋਤਾ ਸਿੰਘ ਨਗਰ ਅਤੇ 22 ਸਾਲਾ ਵਿਨੇ ਤਿਵਾਰੀ ਨਿਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਗੋਲੀ ਚਲਣ ਦੀ ਇਹ ਘਟਨਾ ਸ਼ਹੀਦ ਉਧਮ ਸਿੰਘ ਨਗਰ ਵਿਖੇ ਸਥਿਤ ਮੰਦਰ ਦੇ ਨੇੜੇ ਵਾਪਰੀ ਹੈ। ਫਿਲਹਾਲ ਪੁਲਿਸ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।