ਪੰਜਾਬ ‘ਚ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ

ਪੰਜਾਬ

ਅੰਮ੍ਰਿਤਸਰ, 4 ਜਨਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਘਣੀ ਧੁੰਦ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਸਮਿਆਂ ’ਚ ਭਾਰੀ ਦੇਰੀ ਹੋ ਰਹੀ ਹੈ।
ਕਤਰ ਏਅਰਲਾਈਨ ਦੀ ਦੋਹਾ ਤੋਂ ਆਉਣ ਵਾਲੀ ਉਡਾਣ ਅਤੇ ਨੋਰਸ ਏਅਰਲਾਈਨ ਦੀ ਮਿਲਾਨ ਤੋਂ ਆਉਣ ਵਾਲੀ ਉਡਾਣ ਕਰੀਬ 7 ਘੰਟੇ ਦੇਰੀ ਨਾਲ ਪੁੱਜ ਰਹੀਆਂ ਹਨ। ਇਸਦੇ ਇਲਾਵਾ ਦਿੱਲੀ ਤੋਂ ਆਉਣ ਅਤੇ ਜਾਣ ਵਾਲੀਆਂ ਦੋ ਮਹੱਤਵਪੂਰਨ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਉਡਾਣਾਂ ‘ਚ ਦੇਰੀ ਕਾਰਨ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿਚ ਹਵਾਈ ਅੱਡੇ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਧੁੰਦ ਹਟਣ ‘ਤੇ ਸਥਿਤੀ ਠੀਕ ਹੋਣ ਦੀ ਉਮੀਦ ਹੈ, ਪਰ ਖਰਾਬ ਮੌਸਮ ਕਾਰਨ ਇਹ ਪ੍ਰੇਸ਼ਾਨੀ ਹਾਲੇ ਕੁਝ ਹੋਰ ਦਿਨ ਚੱਲ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।