18 ਜਨਵਰੀ ਨੂੰ ਈਸੜੂ ਭਵਨ ਲੁਧਿਆਣੇ ਵਿਖੇ ਸਾਂਝੇ ਫਰਂਟ ਵਲੋਂ ਕੀਤਾ ਜਾਵੇਗਾ ਅਗਲੇ ਸੰਘਰਸ਼ ਦਾ ਐਲਾਨ
ਚੰਡੀਗੜ , 03 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਦੇ 17 ਦਸੰਬਰ ਦੇ ਹੋਏ ਫੈਸਲੇ ਅਨੁਸਾਰ ਸਾਂਝੇ ਫਰੰਟ ਦੇ ਕਨਵੀਨਰ ਸਤੀਸ ਰਾਣਾ ,ਜਰਮਨਜੀਤ ਸਿਂਘ ,ਕਰਮ ਸਿੰਘ ਧਨੋਆ,ਸੁਖਦੇਵ ਸਿੰਘ ਸੈਣੀ,ਗਗਨਦੀਪ ਸਿਂਘ ਭੁੱਲਰ ,ਬਾਜ ਸਿੰਘ ਖਹਿਰਾ ,ਗੁਰਵਿੰਦਰ ਸਿੰਘ ਗੰਡੀਵਿੰਡ ,ਰਤਨ ਸਿੰਘ ਮਜਾਰੀ ,ਸੁਰਿੰਦਰ ਪਾਲ ਸਿੰਘ ਮੋਲੋਵਾਲੀ,ਰਣਜੀਤ ਸਿੰਘ ਰਾਂਣਵਾ,ਭਜਨ ਸਿਂਘ ਗਿੱਲ,ਐਨ ਕੇ ਕਲਸੀ,ਕੋ ਕਨਵੀਨਰ ਜਗਦੀਸ ਚਾਹਲ,ਜਸਵੀਰ ਤਲਵਾੜਾ,ਰਾਧੇ ਸਿਆਮ,ਬੋਬਿੰਦਰ ਸਿਂਘ,ਕਰਮਜੀਤ ਬਿਹਲਾ,ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਮਾਣਯੋਗ ਰਾਜਪਾਲ ਪੰਜਾਬ ਨੂੰ ਮੁਲਾਜ਼ਮ /ਪੈਨਸ਼ਨਰਜ ਮੰਗ ਪੱਤਰ ,ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਦਰਜ ਮੁਲਾਜ਼ਮਾਂ ਤੇ ਝੂਠੇ ਕੇਸ ਅਤੇ ਚੰਡੀਗੜ ਵਿੱਚ 18 ਕਨਵੀਨਰਜ ਤੇ ਦਰਜ ਹੋਏ ਪੁਲਿਸ ਕੇਸਾਂ ਸੰਬੰਧੀ ਪੱਤਰ ਦੇਣ ਲਈ ਸੁਖਨਾ ਲੇਕ ਚੰਡੀਗੜ ਵਿਚ ਸੈਂਕੜੇ ਮੁਲਾਜ਼ਮ ਪੈਨਸ਼ਨਰਜ ਇਕੱਠੇ ਹੋਏ।ਐਸ.ਐਸ.ਪੀ ਚੰਡੀਗੜ ਵੱਲੋਂ ਮੋਕੇ ਤੇ ਹੀ ਕਨਵੀਨਰਜ ਨਾਲ ਗੱਲ-ਬਾਤ ਕੀਤੀ ਗਈ ਅਤੇ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਸਮਾਂ ਲੈਕੇ ਮਾਣਯੋਗ ਰਾਜਪਾਲ ਪੰਜਾਬ ਨਾਲ ਉਨ੍ਹਾਂ ਦੇ ਵਫ਼ਦ ਦੀ ਮੀਟਿੰਗ ਕਰਵਾਈ ਜਾਵੇਗੀ ਅਤੇ ਦਰਜ ਪੁਲਿਸ ਕੇਸਾਂ ਦੇ ਨਿਪਟਾਰੇ ਦਾ ਵੀ ਭਰੋਸਾ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ 18 ਜਨਵਰੀ ਨੂੰ ਈਸੜੂ ਭਵਨ ਲੁਧਿਆਣੇ ਵਿਖੇ ਸਾਂਝਾ ਫਰੰਟ ਦੀ 11:00 ਵਜੇ ਮੀਟਿੰਗ ਕਰਕੇ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਸੁਰਿੰਦਰ ਪੁਆਰੀ,ਐਨ ਡੀ ਤਿਵਾੜੀ,ਸੁਰਿੰਦਰ ਪਾਲ ਲਹੌਰੀਆ,ਕਰਤਾਰ ਪਾਲ ਸਿੰਘ ,ਗੁਰਪਿਆਰ ਕੋਟਲੀ,ਗੁਰਵਿੰਦਰ ਸਿੰਘ ,ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਸਨ।