ਮੋਹਾਲੀ ਵਿਖੇ ਡਿਊਟੀ ਦੌਰਾਨ ਕਾਰ ‘ਚ ਸੁੱਤਾ ਇੰਸਪੈਕਟਰ ਮੁਅੱਤਲ

ਪੰਜਾਬ

ਮੋਹਾਲੀ, 3 ਜਨਵਰੀ,ਬੋਲੇ ਪੰਜਾਬ ਬਿਊਰੋ :

ਮੋਹਾਲੀ ਦੀ ਚੈਕ ਪੋਸਟ ‘ਤੇ ਤਾਇਨਾਤ ਇਕ ਇੰਸਪੈਕਟਰ ਡਿਊਟੀ ਦੌਰਾਨ ਲਾਪਰਵਾਹੀ ਨਾਲ ਆਪਣੀ ਕਾਰ ‘ਚ ਸੁੱਤਾ ਹੋਇਆ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਐਸਐਸਪੀ ਦੀਪਕ ਪਾਰੀਕ ਨੇ ਸਖ਼ਤ ਕਾਰਵਾਈ ਕਰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਇਹ ਕਾਰਵਾਈ ਅੱਜ ਤੜਕੇ 3 ਵਜੇ ਕੀਤੀ ਗਈ, ਜਦੋਂ ਐਸਐਸਪੀ ਵੱਲੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਨਾਕੇਬੰਦੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੁਲਸ ਲਾਈਨ ‘ਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਚੈਕਿੰਗ ਪੋਸਟ ‘ਤੇ ਤਾਇਨਾਤ ਸੀ, ਆਪਣੀ ਕਾਰ ‘ਚ ਸੁੱਤਾ ਪਿਆ ਮਿਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।