ਮੁਹਾਲੀ ‘ਚ ਬਾਂਦਰਾਂ ਨੇ ਦੋ ਮਹਿਲਾਵਾਂ ਨੂੰ ਕੀਤਾ ਜ਼ਖ਼ਮੀ

ਪੰਜਾਬ

ਮੋਹਾਲੀ, 3 ਜਨਵਰੀ,ਬੋਲੇ ਪੰਜਾਬ ਬਿਊਰੋ :
ਫੇਜ਼ 2 ਵਿੱਚ ਬਾਂਦਰਾਂ ਦੇ ਖਰੂਦ ਮਚਾਉਣ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ। ਇਨ੍ਹਾਂ ਬਾਂਦਰਾਂ ਦੇ ਕਾਰਨ ਲੋਕ ਨਾ ਤਾਂ ਘਰ ਦੀ ਛਤ ’ਤੇ ਖਾਣ-ਪੀਣ ਦਾ ਸਮਾਨ ਰੱਖ ਸਕਦੇ ਹਨ ਅਤੇ ਨਾ ਹੀ ਬੱਚਿਆਂ ਨੂੰ ਵਰਾਂਡੇ ਜਾਂ ਪਾਰਕ ਵਿੱਚ ਖੇਡਣ ਲਈ ਭੇਜ ਸਕਦੇ ਹਨ। ਸਥਾਨਕ ਵਾਸੀ ਪੁਸ਼ਪਾ ਦੇਵੀ ਅਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਬਾਂਦਰਾਂ ਦੇ ਹਮਲੇ ਕਾਰਨ ਉਹ ਜਖਮੀ ਹੋ ਗਈਆਂ। ਸਵੇਰੇ ਸਵੇਰੇ ਬਾਂਦਰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਗਏ। ਇਸ ਦੌਰਾਨ ਪਰਿਵਾਰ ਲਈ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਸਫਾਈ ਕਰਦਿਆਂ ਘਰ ਦਾ ਦਰਵਾਜ਼ਾ ਖੁੱਲਾ ਹੋਣ ਕਾਰਨ ਅਚਾਨਕ ਇੱਕ ਬਾਂਦਰ ਘਰ ਵਿੱਚ ਆ ਗਿਆ। ਜਦ ਤੱਕ ਬਾਂਦਰ ਘਰ ਤੋਂ ਬਾਹਰ ਨਹੀਂ ਗਿਆ, ਸਾਰਾ ਪਰਿਵਾਰ ਹੜਬੜਾਹਟ ਵਾਲੇ ਮਾਹੌਲ ਵਿੱਚ ਰਿਹਾ। ਲੋਕਾਂ ਨੇ ਡੀਸੀ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ।
ਫੇਜ਼ 2 ਵਿੱਚ ਕੁਝ ਦਿਨ ਪਹਿਲਾਂ ਇੱਕ ਮਹਿਲਾ ਇੱਕ ਬਾਂਦਰ ਦਾ ਇਲਾਜ ਕਰਵਾਉਣ ਤੋਂ ਬਾਅਦ ਉਸਨੂੰ ਇੱਥੇ ਛੱਡ ਗਈ ਸੀ। ਕੁਝ ਦਿਨ ਬਾਅਦ ਇੱਥੇ ਦੋ ਬੰਦਰ ਨਜ਼ਰ ਆਉਣ ਲੱਗੇ। ਇਨ੍ਹਾਂ ਕਾਰਨ ਨਿਵਾਸੀ ਹੀ ਨਹੀਂ, ਸਗੋਂ ਦੁਕਾਨਦਾਰ ਵੀ ਪਰੇਸ਼ਾਨ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।