ਬੀਐਸਐਫ ਨੇ ਸਰਹੱਦ ਨਾਲ ਲੱਗਦੇ ਕਣਕ ਦੇ ਖੇਤਾਂ ਵਿੱਚੋਂ ਹੈਰੋਇਨ ਕੀਤੀ ਬਰਾਮਦ

ਪੰਜਾਬ


ਡੇਰਾ ਬਾਬਾ ਨਾਨਕ, 3 ਜਨਵਰੀ,ਬੋਲੇ ਪੰਜਾਬ ਬਿਊਰੋ ;
ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸੀਆਈਡੀ ਵਿਭਾਗ ਦੀ ਸੂਚਨਾ ‘ਤੇ ਬੀਐਸਐਫ ਵੱਲੋਂ ਸਰਹੱਦ ਨਾਲ ਲੱਗਦੇ ਕਣਕ ਦੇ ਖੇਤਾਂ ਵਿੱਚੋਂ ਇੱਕ ਹੈਰੋਇਨ ਦੇ ਸ਼ੱਕੀ ਪੈਕਟ ਨੂੰ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੀਆਈਡੀ ਵਿਭਾਗ ਡੇਰਾ ਬਾਬਾ ਨਾਨਕ ਦੇ ਇੰਚਾਰਜ ਐਸ.ਆਈ ਮਲਕੀਅਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਬਾਰਡਰ ਏਰੀਏ ਵਿੱਚ ਹੋ ਰਹੀ ਡਰੋਨ ਐਕਟੀਵਿਟੀ ਨੂੰ ਲੈ ਕੇ ਸੀਆਈਡੀ ਵਿਭਾਗ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਸਾਧਿਆ ਹੋਇਆ ਹੈ ਅਤੇ ਡਰੋਨ ਐਕਟੀਵਿਟੀ ਸਬੰਧੀ ਕਿਸਾਨਾਂ ਨਾਲ ਰੱਖੇ ਗਏ ਸਪਰਕ ਦੀ ਬਦੌਲਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਾਰਡਰ ਏਰੀਏ ਦੇ ਪਿੰਡ ਭਗਤਾਣਾ ਤੁਲੀਆ ਦੇ ਖੇਤਾਂ ਵਿੱਚ ਇੱਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਇਤਲਾਹ ਸੀਆਈਡੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਬੀਐਸਐਫ ਦੇ ਖੁਫ਼ੀਆ ਵਿਭਾਗ 27 ਬਟਾਲੀਅਨ ਬੀਐਸਐਫ ਹੈਡਕੁਆਟਰ ਨੂੰ ਵੀ ਤੁਰੰਤ ਦਿੱਤੀ। ਇਸ ਉਪਰੰਤ ਸੀਆਈਡੀ ਵਿਭਾਗ, ਬੀਐਸਐਫ ਦੀ ਖੁਫੀਆ ਵਿਭਾਗ ਦੇ ਇੰਸਪੈਕਟਰ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਸਮੇਤ ਟੀਮਾਂ ਵੱਲੋਂ ਪਿੰਡ ਭਗਤਾਣਾ ਤੁਲੀਆਂ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਰਘਬੀਰ ਸਿੰਘ ਦੇ ਕਣਕ ਦੇ ਖੇਤਾਂ ਵਿੱਚੋ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਗਿਆ ਜਿਸ ਦਾ ਵਜਨ ਅੱਧਾ ਕਿਲੋ ਦੇ ਕਰੀਬ ਸੀ ਬਰਾਮਦ ਕੀਤਾ ਗਿਆ। ਖੁਫੀਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਇਸ ਪੈਕਟ ਦੇ ਇੱਕ ਹੁਕ ਲੱਗੀ ਹੋਈ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੈਕਟ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟਿਆ ਗਿਆ ਹੈ। ਇਸ ਸਬੰਧੀ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।