ਜਲੰਧਰ ‘ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ

ਪੰਜਾਬ

ਜਲੰਧਰ, 3 ਜਨਵਰੀ,ਬੋਲੇ ਪੰਜਾਬ ਬਿਊਰੋ :
ਕਮਲ ਵਿਹਾਰ ‘ਚ ਬੀਤੀ ਸ਼ਾਮ ਨੂੰ ਰੇਲਵੇ ਲਾਈਨਾਂ ‘ਤੇ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਹੋ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਗੈਂਗ ਵਾਰ ਕਿਹੜੇ-ਕਿਹੜੇ ਗਰੁੱਪਾਂ ਵਿਚਾਲੇ ਹੋਇਆ ਪਰ ਜੀਆਰਪੀ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ। ਆਸ-ਪਾਸ ਦੇ ਘਰਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਬੀਐੱਨਐੱਸ ਦੀ ਧਾਰਾ 125,3 (5), ਆਰਮਡ ਐਕਟ ਦੀ ਧਾਰਾ 25,27,54,59 ਦੇ ਤਹਿਤ ਮਾਮਲਾ ਨੰਬਰ 1 ਮਿਤੀ 2 ਜਨਵਰੀ 2025 ਨੂੰ ਦਰਜ ਕੀਤਾ ਗਿਆ ਹੈ। ਕਮਲ ਵਿਹਾਰ ‘ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਕਿਰਨ ਬਾਲਾ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਸੁੱਚੀ ਪਿੰਡ ਰੋਡ ਵਾਲੇ ਪਾਸਿਓਂ 15 ਨੌਜਵਾਨ ਹੱਥਾਂ ‘ਚ ਹਥਿਆਰ ਲੈ ਕੇ ਰੌਲਾ ਪਾਉਂਦੇ ਹੋਏ ਰੇਲਵੇ ਲਾਈਨਾਂ ਪਾਰ ਕਰ ਰਹੇ ਸਨ। ਇਸੇ ਦੌਰਾਨ ਕਮਲ ਵਿਹਾਰ ਵਾਲੇ ਪਾਸੇ ਤੋਂ 10 ਦੇ ਕਰੀਬ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਲਲਕਾਰੇ ਮਾਰ ਰਹੇ ਸਨ। ਇਸ ਦੌਰਾਨ ਉਹ ਇੰਨਾ ਡਰ ਗਈ ਅਤੇ ਉਸ ਨੇ ਦੁਕਾਨ ਬੰਦ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਗੋਲ਼ੀਆਂ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਜੀਆਰਪੀ ਮੌਕੇ ‘ਤੇ ਪੁੱਜ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਜਾਂਚ ਕਰ ਰਹੀ ਜੀਆਰਪੀ ਨੇ ਦੋ ਖੋਲ ਬਰਾਮਦ ਕੀਤੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।