ਮੋਗਾ, 2 ਜਨਵਰੀ,ਬੋਲੇ ਪੰਜਾਬ ਬਿਊਰੋ :
ਮੋਗਾ ਦੇ ਪਿੰਡ ਚੜਿਕ ਦੇ ਰਹਿਣ ਵਾਲੇ 13 ਸਾਲ ਦੇ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਵਿੱਚ 13 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸੇ ਦੇ ਨਾਲ, ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਗੁਰਮਨਜੋਤ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਿਤਾ ਦੇ ਨਾਲ ਈ-ਰਿਕਸ਼ਾ ਵਿੱਚ ਬੈਠ ਕੇ ਪਿੰਡ ਚੜਿਕ ਜਾ ਰਿਹਾ ਸੀ। ਅੱਗੇ ਟ੍ਰੈਕਟਰ-ਟ੍ਰਾਲੀ ਬੈਕ ਹੋ ਰਹੀ ਸੀ ਅਤੇ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ। ਇਸ ਕਾਰਨ ਈ-ਰਿਕਸ਼ਾ ਪਲਟ ਗਿਆ ਅਤੇ ਗੁਰਮਨਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਚੜੀਕ ਰੋਡ ’ਤੇ ਇਕ ਹਾਦਸਾ ਹੋਇਆ ਹੈ। ਜਦੋਂ ਅਸੀਂ ਸਰਕਾਰੀ ਹਸਪਤਾਲ ਪਹੁੰਚੇ, ਤਾਂ ਪਤਾ ਲੱਗਾ ਕਿ ਇਸ ਹਾਦਸੇ ਵਿੱਚ ਈ-ਰਿਕਸ਼ਾ ’ਚ ਬੈਠੇ ਆਪਣੇ ਪਿਤਾ ਨਾਲ ਗੁਰਮਨਜੋਤ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਜਾਰੀ ਹੈ।