ਵਿਧਾਇਕ ਕੁਲਵੰਤ ਸਿੰਘ ਨੇ ਬਟਲਾਣਾ ਤੋਂ ਗੁਡਾਣਾ ਜਾਂਦੀ ਸੜਕ ਨੂੰ ਚੌੜੀ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ

ਪੰਜਾਬ

ਮੋਹਾਲੀ 2 ਜਨਵਰੀ ,ਬੋਲੇ ਪੰਜਾਬ ਬਿਊਰੋ :
ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਪਿੰਡ ਬਠਲਾਣਾ ਤੋਂ ਗੁਡਾਣਾ ਨੂੰ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ
ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾ ਵੱਡਾ ਮਾਣ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੀ ਸਰਕਾਰ ਹੋਂਦ ਵਿੱਚ ਲਿਆ ਕੇ ਦਿੱਤਾ ਹੈ, ਉਸ ਦਾ ਦੇਣਾ ਅਸੀਂ ਕਦੇ ਵੀ ਨਹੀਂ ਦੇ ਸਕਦੇ। ਦੇਸ਼ ਦੀ ਰਾਜਨੀਤੀ ਦੇ ਵਿੱਚ ਕਦੇ ਵੀ ਕਿਸੇ ਸਟੇਟ ਦੇ ਵਿੱਚ ਇੰਨਾ ਵੱਡਾ ਸਪਸ਼ਟ ਬਹੁਮਤ ਨਹੀਂ ਦਿੱਤਾ ,ਜਿੰਨਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲਿਆ ਹੈ, ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਭਰ ਵਿੱਚ ਅਸੀਂ ਹਰ ਖੇਤਰ ਵਿੱਚ, ਹਰ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੀਏ ਅਤੇ ਵਿਕਾਸ ਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ, ਦੇ ਲਈ ਡਟੇ ਹੋਏ ਹਾਂ ਅਤੇ ਅੱਜ ਵੀ ਇੱਕ ਵਧੀਆ ਕੰਮ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਬਠਲਾਣਾ ਤੋ ਗੁਡਾਣਾ ਨੂੰ ਜਾਂਦੀ ਸੜਕ ਨੂੰ ਚੌੜਿਆਂ ਕਰਨ ਦੀ ਸ਼ੁਰੂਆਤ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 10 ਤੋਂ 18 ਫੁੱਟ ਚੌੜੀ ਹੋਵੇਗੀ ਅਤੇ 60 ਲੱਖ ਰੁਪਏ ਦੀ ਲਾਗਤ ਨਾਲ ਆਉਂਦੇ ਚਾਰ ਮਹੀਨੇ ਦੇ ਅੰਦਰ- ਅੰਦਰ ਪੂਰੀ ਕਰ ਲਈ ਜਾਵੇਗੀ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਂਦੀ ਜਾ ਰਹੀ ਹੈ ਅਤੇ ਸਿੱਖਿਆ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਉੱਚਾ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਏ ਜਾਣ ਨੂੰ ਹੀ ਪਹਿਲ ਦੇਣ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀ ਲੁੱਟ ਤੋਂ ਵੀ ਬਚ ਸਕਣ। ਇਸ ਦੇ ਲਈ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਅਤੇ ਬਾਉਂਡਰੀ ਵਾਲ ਨੂੰ ਨਵਾ ਬਣਾਇਆ ਜਾ ਰਿਹਾ ਹੈ। ਅਤੇ ਸਕੂਲਾਂ ਦੇ ਵਿੱਚ ਅਧਿਆਪਕ ਅਤੇ ਹੋਰ ਲੋੜੀਂਦਾ ਜਰੂਰੀ ਸਟਾਫ ਭਰਤੀ ਕੀਤਾ ਜਾ ਰਿਹਾ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਮੁਹਈਆ ਕਰਵਾਈ ਜਾ ਸਕੇ, ਇਸ ਵਾਰੀ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲਤਨ ਵਧੇਰੇ ਵਧੀਆ ਆਇਆ ਹੈ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਦੇ ਮਾਮਲੇ ਵਿੱਚ ਲੋੜੀਂਦੇ ਸੁਧਾਰ ਕਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ, ਅਤੇ 1000 ਦੇ ਕਰੀਬ ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਸਮੁੱਚਾ ਇਲਾਜ ਅਤੇ ਦਵਾਈਆਂ ਮੁਫਤ ਤਕਸੀਮ ਕੀਤੀਆਂ ਜਾਂਦੀਆਂ ਹਨ, ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿੱਚ ਸੀਵਰੇਜ ਦੇ ਕੰਮ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ -ਜਿਹੜੇ ਵੀ ਨੁਮਾਇੰਦੇ ਲੋਕਾਂ ਵੱਲੋਂ ਚੁਣ ਕੇ ਭੇਜੇ ਜਾਂਦੇ ਹਨ, ਮੇਰੀ ਉਹਨਾਂ ਸਭਨਾਂ ਨੂੰ ਬੇਨਤੀ ਹੈ ਕਿ ਉਹ ਆਪਸੀ ਲੜਾਈ -ਝਗੜੇ, ਤੋਹਮਤਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉਤਾਂਹ ਉਠ ਕੇ ਆਪਣੇ ਹਲਕੇ ਦਾ, ਆਪਣੇ ਪਿੰਡ ਦਾ ਵਿਕਾਸ ਕਰਨ ਨੂੰ ਹੀ ਪਹਿਲ ਦੇਣ, ਤਾਂ ਕਿ ਉਹਨਾਂ ਦੇ ਹਲਕੇ ਦਾ ਸ਼ਾਂਤੀ ਪੂਰਵਕ, ਸਰਬਪੱਖੀ ਵਿਕਾਸ ਸੰਭਵ ਹੋ ਸਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦਾ ਵਿਕਾਸ ਕਰਨ ਦੇ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁੰਗਾਰਾ ਅਤੇ ਸਹਿਯੋਗ ਦੇਣਾ ਚਾਹੀਦਾ। ਇਸ ਮੌਕੇ ਤੇ ਹਰਪਾਲ ਸਿੰਘ ਸਰਪੰਚ ਬਠਲਾਣਾ,
ਗੁਰਜੰਟ ਸਿੰਘ ਸਰਪੰਚ ਗੁਡਾਣਾ,
ਗੁਰਜੀਤ ਸਿੰਘ ਫੌਜੀ ਬਠਲਾਣਾ,
ਬਲਕਾਰ ਸਿੰਘ ਨੰਬਰਦਾਰ ਬਠਲਾਣਾ,
ਹਰਨੇਕ ਸਿੰਘ ਨੰਬਰਦਾਰ ਬਠਲਾਣਾ,
ਜਸਬੀਰ ਸਿੰਘ -ਪ੍ਰਧਾਨ ਗੁਰਦੁਆਰਾ ਕਮੇਟੀ ਬਠਲਾਣਾ,
ਨਰਿੰਦਰ ਸਿੰਘ ਬਠਲਾਣਾ,
ਵਜੀਰ ਸਿੰਘ ਸਾਬਕਾ ਸਰਪੰਚ,
ਕਰਮਜੀਤ ਸਿੰਘ ਚਿੱਲਾ,
ਸਤਨਾਮ ਸਿੰਘ- ਸਰਪੰਚ ਗੀਗਾ ਮਾਜਰਾ,
ਬੰਤ ਸਿੰਘ ਗੁਡਾਣਾ,
ਮੰਗਤ ਸਿੰਘ ਗੁਡਾਣਾ, ਜਗਤਾਰ ਸਿੰਘ ਬਠਲਾਣਾ, ਸ਼ਿਵਪ੍ਰੀਤ ਸਿੰਘ ਐਕਸੀਅਨ ਪੀ.ਡਬਲਿਊ.ਡੀ.,
ਅਵਤਾਰ ਸਿੰਘ ਮੌਲੀ,ਡਾਕਟਰ ਕੁਲਦੀਪ ਸਿੰਘ ਆਰ.ਪੀ ਸ਼ਰਮਾ,,ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਬੜਾ, ਬਾਬਾ ਮੌਲੀ
ਕ੍ਰਿਪਾਲ ਸਿੰਘ ਸਿਆਊ- ਕਿਸਾਨ ਯੂਨੀਅਨ,
ਸੁਖਜੀਤ ਸਿੰਘ ਸੁੱਖੀ ਬਠਲਾਣਾ,
ਜੱਗੀ -ਪ੍ਰਧਾਨ ਕਿਸਾਨ ਯੂਨੀਅਨ ਵੀ ਹਾਜ਼ਰ ਸਨ ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।