ਖਮਾਣੋਂ,2, ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ):
ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਵਲੋਂ ਗੁਲਜਾਰ ਸਿੰਘ ਬੇਲਦਾਰ ਦੀ ਸੇਵਾ ਮੁਕਤੀ ਮੌਕੇ ਵਣ ਰੇੰਜ ਮੱਤੇਵਾੜਾ ਵਿਖੇ ਸਨਮਾਨ ਸਮਰੋਹ ਕੀਤਾ ਗਿਆ। ਯੂਨੀਅਨ ਦੇ ਆਗੂ ਹਰਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਜੰਗਲਾਤ ਵਿਭਾਗ ਵਿਚ ਡੇਲੀਵੇਜ, ਵਰਕਚਾਰਜ ਤੌਂ ਬਾਅਦ ਰੈਗੂਲਰ ਹੋਏ ਸਨ। ਇਹ ਇਸ ਮੌਕੇ ਬੇਲਦਾਰ ਦੀ ਅਸਾਮੀ ਤੇ ਮੱਤੇਵਾੜਾ ਰੇਂਜ ਵਿਚ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਸਨ। ਗੁਲਜਾਰ ਸਿੰਘ ਦੀ ਸੇਵਾਮੁਕਤੀ ਮੋਕੇ ਹੋਏ ਵਿਦਾਇਗੀ ਸਮਾਗਮ ਵਿੱਚ ਮੋੋਹਣ ਸਿੰਘ ਵਣ ਰੇੰਜ ਅਫਸਰ, ਮੱਤੇਵਾੜਾ ,ਦਵਿੰਦਰ ਸਿੰਘ ਬਲਾਕ ਅਫਸਰ, ਕੁਲਵਿੰਦਰ ਸਿੰਘ ਬਲਾਕ ਅਫਸਰ, ਮੁਸਤਫਾ ਵਣ ਗਾਰਡ, ਪਰਮਜੀਤ ਸਿੰਘ ਵਣ ਗਾਰਡ, ਸੁਨੀਲ ਦੱਤ ਵਣ ਗਾਰਡ, ਜਸਵੀਰ ਸਿੰਘ ਵਣ ਗਾਰਡ, ਤੌਂ ਇਲਾਵਾ ਡੈਮੌਕਰੇਟਿਕ ਜੰਗਲਾਤ ਵਰਕਰ ਕੁਲਦੀਪ ਲਾਲ ਰੇਂਜ ਪ੍ਧਾਨ, ਜਸਪਾਲ ਸਿੰਘ ਰੇੰਜ ਜਨਰਲ ਸਕੱਤਰ ਸੁਰਜੀਤ ਸਿੰਘ, ਗੁਰਮੀਤ ਲਾਲ ਬੰੰਤ ਕੁਮਾਰ , ਇੰਦਰ ਸਿੰਘ ਬੇਲਦਾਰ ਆਦਿ ਹਾਜ਼ਰ ਸਨ।ਇਸ ਮੌਕੇ ਸਮੂਹ ਵਰਕਰਾਂ ਵੱਲੋਂ ਗੁਲਜ਼ਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।