ਈ-ਸੇਵਾ ਪੋਰਟਲ ਤੇ ਅਸਲਾ ਲਾਇਸੰਸ ਰੀਨਿਊਅਲ ਕਰਾਉਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 01 ਜਨਵਰੀ 2025

ਪੰਜਾਬ

ਐਸ.ਏ.ਐਸ. ਨਗਰ 1 ਜਨਵਰੀ ,ਬੋਲੇ ਪੰਜਾਬ ਬਿਊਰੋ :
ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ ਆਰਮਜ਼ ਲਾਇਸੰਸ ਅਤੇ ਐਲਾਇਡ ਸਰਵਿਸਿਜ਼ ਈ-ਸੇਵਾ ਪੋਰਟਲ ਰਾਹੀਂ ਸਤੰਬਰ 2019 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 47118 ਲਾਇਸੰਸੀਆਂ ਨੇ ਇਸ ਪੋਰਟਲ ਵਿੱਚ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ। ਉਕਤ ਲਾਇਸੰਸੀਆਂ, ਜਿਹਨਾਂ ਦੀ ਲਿਸਟ ਇਸ ਜ਼ਿਲ੍ਹੇ ਦੀ ਵੈਬਸਾਈਟ https://sasnagar.nic.in ਤੇ ਅਪਲੋਡ ਕੀਤੀ ਗਈ ਹੈ, ਵਿੱਚੋਂ ਲੱਗਭਗ ਇੱਕ ਹਜਾਰ ਲਾਇਸੰਸੀ ਇਸ ਜ਼ਿਲ੍ਹੇ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਡੀਜੀਆਰ ਵਿਭਾਗ ਨੇ ਲਿਖਿਆ ਹੈ ਕਿ ਜਿਹੜੇ ਲਾਇਸੰਸੀ ਈ-ਸੇਵਾ ਪੋਰਟਲ ਨਾਲ ਲਿੰਕਡ ਨਹੀਂ ਹਨ, ਉਹਨਾਂ ਲਈ ਈ-ਸੇਵਾ Legacy Licences ਲਈ Support ਮਿਤੀ 01 ਜਨਵਰੀ, 2025 ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਸਬੰਧਤ ਵਿਭਾਗ ਨੇ ਈ-ਸੇਵਾ ਪੋਰਟਲ ਤੇ ਅਸਲਾ ਲਾਇਸੰਸ ਰੀਨਿਊਅਲ ਕਰਾਉਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 01 ਜਨਵਰੀ 2025 ਹੈ। ਇਸ ਲਈ ਇਸ ਜ਼ਿਲ੍ਹੇ ਦੇ ਜਿਹੜੇ ਲਾਇਸੰਸੀਆਂ ਨੇ ਸਾਲ 2019 ਤੋਂ ਬਾਅਦ ਈ-ਸੇਵਾ ਪੋਰਟਲ ਤੇ ਰੀਨਿਊਅਲ ਲਈ ਅਪਲਾਈ ਨਹੀਂ ਕੀਤਾ, ਉਹ ਮਿਤੀ 01 ਜਨਵਰੀ 2025 ਤੱਕ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਰਾਹੀਂ ਆਪਣਾ ਅਸਲਾ ਲਾਇਸੰਸ ਰੀਨਿਊਅਲ/ਨਵੀਨੀਕਰਨ ਕਰਾਉਣ ਲਈ ਅਪਲਾਈ ਕਰਨ। ਜੇਕਰ ਨਿਯਤ ਮਿਤੀ ਤੱਕ ਲਾਇਸੰਸ ਰੀਨਿਊਅਲ ਲਈ ਅਪਲਾਈ ਨਹੀਂ ਕਰਦੇ ਤਾਂ, ਉਹਨਾਂ ਦੇ ਅਸਲਾ ਲਾਇਸੰਸਾਂ ਦਾ ਡਾਟਾ ਈ-ਸੇਵਾ ਪੋਰਟਲ ਤੇ ਅਪਡੇਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਦੇ ਅਸਲਾ ਲਾਇਸੰਸਾਂ ਤੇ ਬਿਨਾਂ ਨੋਟਿਸ ਦਿੱਤੇ ਰੂਲਾਂ/ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।