ਮਿਸਤਰੀਆ, ਮਜ਼ਦੂਰਾ ਦੀ ਯੂਨੀਅਨ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਵਿਰੁੱਧ ਕੀਤੀ ਨਾਅਰੇਬਾਜ਼ੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਯੂਨੀਅਨ ਆਗੂ

ਪੰਜਾਬ

ਸ਼੍ਰੀ ਚਮਕੌਰ ਸਾਹਿਬ,31, ਦਸੰਬਰ ,ਬੋਲੇ ਪੰਜਾਬ ਬਿਊਰੋ :

ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਜਥੇਬੰਦੀ ਸ਼੍ਰੀ ਵਿਸ਼ਵਕਰਮਾਂ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ, ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਰੀਬਾਜ਼ੀ ਕੀਤੀ ਗਈ। ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਸਲਾਹਕਾਰ ਡੀਐਮਐਫ ਦੇ ਜ਼ਿਲ੍ਹਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਵਾਈਸ ਚੇਅਰਮੈਨ ਅਜੈਬ ਸਿੰਘ ਸਮਾਣਾ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰਤੀ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਕੇਂਦਰੀ ਮੰਤਰੀ ਸਮੇਤ ਭਾਜਪਾ ਦੇ ਮਨੂਸਿਮਤੀ ਨਾਲ ਭਰੇ ਗੰਦੇ ਦਿਮਾਗਾਂ ਦੀ ਉਪਜ ਹੈ ।ਦੇਸ਼ ਦਾ ਸਮੁੱਚਾ ਦਲਿਤ ਭਾਈਚਾਰਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਰੱਬ ਮੰਨਦਾ ਹੈ ਕਿਉਂਕਿ ਇਹਨਾਂ ਆਪਣੀ ਸਾਰੀ ਜ਼ਿੰਦਗੀ ਰੂੜੀਵਾਦੀ ਤੇ ਜਗੀਰੂ ਤਾਕਤਾਂ ਦੀ ਵਿਚਾਰਧਾਰਾ ਵਿਰੁੱਧ ਦਲਿਤਾਂ ਦੀ ਮੁਕਤੀ ਲਈ ਲਗਾ ਦਿੱਤੀ ਸੀ। ਅੰਬੇਦਕਰ ਜੀ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹਨਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਸਮੁੱਚੇ ਦਲਿਤ ਭਾਈਚਾਰੇ ਤੋਂ ਮਾਫੀ ਮੰਗੇ ਇਸ ਮੌਕੇ ਜਗਮੀਤ ਸਿੰਘ ਪਲੰਬਰ, ਦਵਿੰਦਰ ਸਿੰਘ ਰਾਜੂ, ਜਰਨੈਲ ਸਿੰਘ ਜੈਲਾ, ਮਿਸਤਰੀ ਮਨਮੋਹਣ ਸਿੰਘ, ਗੁਲਾਬ ਚੰਦ ਚੌਹਾਨ, ਦਲਜੀਤ ਸਿੰਘ ਬਿੱਟੂ ਸਤਿੰਦਰ ਸਿੰਘ ਨੀਟਾ ਦਲਵੀਰ ਸਿੰਘ ਜਟਾਣਾ, ਗੁਰਮੇਲ ਸਿੰਘ ਆਦਿ ਆਗੂ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।