ਪਾਤੜਾਂ 31 ਦਸੰਬਰ,ਬੋਲੇ ਪੰਜਾਬ ਬਿਊਰੋ :
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਅੱਜ ਪਿੰਡ ਨਿਆਲ ਵਿਖੇ ਪੂਰਨ ਚੰਦ ਨਨਹੇੜਾ, ਪ੍ਰਲਾਦ ਸਿੰਘ ਨਿਆਲ, ਸੁਖਦੇਵ ਸਿੰਘ ਤੇ ਮਲਕੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਦੋ ਜਨਵਰੀ ਨੂੰ ਕਿਰਤ ਕਮਿਸ਼ਨ ਪਟਿਆਲਾ ਦੇ ਦਫਤਰ ਵਿਖੇ ਇਕੱਤਰ ਹੋ ਕੇ ਵੱਡੀ ਰੈਲੀ ਕਰਨ ਉਪਰੰਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਰਥੀ ਫੂਕੀ ਜਾਵੇਗੀ ਉਨਾਂ ਸਮੁੱਚੇ ਕਿਰਤੀਆਂ ਨੂੰ ਸੱਦਾ ਦਿੱਤਾ ਕਿ ਮਜ਼ਦੂਰਾਂ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੀ ਨਿੱਘਰਦੀ ਜਾ ਰਹੀ ਹਾਲਤ ਦਾ ਹੱਲ ਕਰਨ ਦੀ ਬਜਾਏ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਬਿਆਨ ਅਤੇ ਹੱਥਕੰਡੇ ਵਰਤ ਰਹੀ ਹੈ ਪਿਛਲੇ ਦਿਨੀ ਦੇਸ਼ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅਬੇਦਕਰ ਬਾਰੇ ਬੋਲੇ ਸ਼ਬਦਾਂ ਦੀ ਨਿਖੇਦੀ ਕਰਦਿਆਂ ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਬਹੁਤ ਸਨਮਾਨਯੋਗ ਅਤੇ ਦੇਸ ਦੇ ਨਾਇਕ ਖਿਲਾਫ ਬੋਲੇ ਗਏ ਸ਼ਬਦਾਂ ਕਰਕੇ ਸਮੁੱਚੇ ਭਾਰਤ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਇਸ ਲਈ 2 ਜਨਵਰੀ ਨੂੰ ਜਿੱਥੇ ਸਮੁੱਚੇ ਪੰਜਾਬ ਵਿੱਚ ਅਮਿਤ ਸ਼ਾਹ ਦੀਆਂ ਅਰਥੀਆਂ ਸਾੜੀਆਂ ਜਾ ਰਹੀਆਂ ਹਨ ਉੱਥੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਕਿਰਤੀ ਲੋਕ ਡਾਕਟਰ ਭੀਮ ਰਾਓ ਅੰਬੇਦਕਰ ਦੇ ਵਾਰਿਸ਼ ਵੱਡੀ ਗਿਣਤੀ ਵਿੱਚ ਵਹੀਰਾ ਘੱਤ ਕੇ ਕਿਰਤ ਕਮਿਸ਼ਨ ਦੇ ਦਫਤਰ ਵਿਖੇ ਪੁੱਜਣਗੇ ਅਤੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਦਰਸਨ ਬੇਲੂ ਮਾਜਰਾ, ਚਮਕੋਰ ਸਿੰਘ, ਜਗਸੀਰ ਸਿੰਘ ਤੇ ਸੁਰੇਸ਼ ਕਕਰਾਲਾ ਸ਼ਾਮਿਲ ਹੋਏ।