ਅੰਮ੍ਰਿਤਸਰ, 31 ਦਸੰਬਰ, ਬੋਲੇ ਪੰਜਾਬ ਬਿਊਰੋ ;
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ’ਚ ਇੱਕ ਵਾਰ ਫਿਰ ਡਰੋਨ ਰਾਹੀਂ ਘੁਸਪੈਠ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ’ਚ ਤਿੰਨ ਵੱਡੇ ਡਰੋਨ ਕਬਜ਼ੇ ’ਚ ਲਏ ਹਨ।
ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਬਾਅਦ ਤਸਕਰਾਂ ਵੱਲੋਂ ਵੱਡੇ ਡਰੋਨ ਉਡਾਏ ਗਏ, ਜੋ 5 ਤੋਂ 10 ਕਿਲੋ ਤੱਕ ਦਾ ਵਜ਼ਨ ਉਠਾਉਣ ਦੀ ਸਮਰੱਥਾ ਰੱਖਦੇ ਹਨ। ਪਰ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ ਅਤੇ ਇਨ੍ਹਾਂ ਤਿੰਨਾਂ ਡਰੋਨਾਂ ਨੂੰ ਜ਼ਬਤ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਪੁਲਿਸ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਜ਼ਿਆਦਾਤਰ ਇਲਾਕਾ ਪਾਕਿਸਤਾਨ ਨਾਲ ਲੱਗਦਾ ਹੈ ਅਤੇ ਸਮੇਂ-ਸਮੇਂ ’ਤੇ ਇੱਥੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਹੁੰਦੀ ਹੈ। ਹਰ ਰੋਜ਼ ਸੁਰੱਖਿਆ ਬਲਾਂ ਵੱਲੋਂ ਅਜਿਹੇ ਕਈ ਮਾਮਲਿਆਂ ਵਿੱਚ ਡਰੋਨ ਅਤੇ ਨਸ਼ਾ ਫੜਿਆ ਜਾ ਚੁੱਕਾ ਹੈ।