ਬੁੱਢੇ ਦਰਿਆ ‘ਚ ਗੰਦਗੀ ਸੁੱਟਣ ਵਾਲੇ ਡੇਅਰੀ ਮਾਲਕਾਂ ਖਿਲਾਫ ਕੇਸ ਦਰਜ

ਪੰਜਾਬ

ਲੁਧਿਆਣਾ, 30 ਦਸੰਬਰ,ਬੋਲੇ ਪੰਜਾਬ ਬਿਊਰੋ :

ਬੁੱਢੇ ਦਰਿਆ ਦੇ ਨਾਲ ਪੈਂਦੀਆਂ ਕੁਝ ਡੇਅਰੀਆਂ ਵੱਲੋਂ ਬੁੱਢੇ ਦਰਿਆ ’ਚ ਗੰਦਗੀ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਕਾਰਵਾਈ ਕੀਤੀ ਹੈ।ਪੁਲਿਸ ਨੇ 7 ਡੇਅਰੀਆਂ ਦੇ ਮਾਲਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਫਿਲੌਰ ਬੰਨ੍ਹ ਉਪ ਮੰਡਲ ਅਫਸਰ ਦੀ ਸ਼ਿਕਾਇਤ ’ਤੇ ਕੀਤੀ। ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਜਾਂਚ ਦੌਰਾਨ ਪਾਇਆ ਗਿਆ ਕਿ ਰੋਮੀ ਡੇਅਰੀ ਦੇ ਮਾਲਕ ਸੁਰਿੰਦਰ ਕੁਮਾਰ, ਧਰਮਾ ਗੁੱਜਰ ਡੇਅਰੀ, ਮੰਗਲ ਡੇਅਰੀ, ਬੰਟੀ ਡੇਅਰੀ, ਮੰਗਾ ਸਹਿਗਲ, ਭੂਸ਼ਣ ਡੇਅਰੀ, ਜੌਨੀ ਡੇਅਰੀ ਤੇ ਸੋਨੂ ਡੇਅਰੀ ਨੇ ਬੁੱਢੇ ਦਰਿਆ ’ਚ ਗੰਦਗੀ ਸੁੱਟ ਕੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ। ਉਧਰ ਇਸ ਮਾਮਲੇ ’ਚ ਕੇਸ ਦੀ ਪੜਤਾਲ ਕਰ ਰਹੇ ਥਾਣੇਦਾਰ ਜਨਕ ਰਾਜ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਫਿਲੌਰ ਬੰਨ੍ਹ ਉੱਪ ਮੰਡਲ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਬੀਐੱਨਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।