ਲਖਨਊ, 30 ਦਸੰਬਰ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਵਿਖੇ ਗੋਰਖਪੁਰ ਦੇ ਚੌੜੀ ਚੌਰਾ ਦੇ ਸੋਨਬਰਸਾ ‘ਚ ਐਤਵਾਰ ਸ਼ਾਮੀਂ ਸਵਾ ਛੇ ਵਜੇ 11 ਕੇਵੀ ਦੀ ਤਾਰ ਟੁੱਟ ਕੇ ਸੜਕ ‘ਤੇ ਡਿੱਗ ਗਈ।ਇਸ ਦੌਰਾਨ ਸੜਕ ਤੋਂ ਲੰਘ ਰਹੇ ਬਾਈਕ ਸਵਾਰ ਤਿੰਨ ਵਿਅਕਤੀ ਇਸ ਦੀ ਲਪੇਟ ਵਿੱਚ ਆ ਗਏ।ਕਰੰਟ ਕਾਰਨ ਬਾਈਕ ਨੂੰ ਅੱਗ ਲੱਗ ਗਈ।
ਇਸ ਹਾਦਸੇ ਵਿੱਚ ਬਾਈਕ ਸਵਾਰ ਨੌਜਵਾਨ, ਲੜਕੀ ਅਤੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਚਰਚਾ ਹੈ ਕਿ ਬਾਂਦਰ ਦੇ ਛਾਲ ਮਾਰਨ ਕਾਰਨ ਤਾਰ ਟੁੱਟ ਗਈ। ਮੁੱਖ ਇੰਜਨੀਅਰ ਨੇ ਇਸ ਸਬੰਧੀ ਰਿਪੋਰਟ ਮੰਗੀ ਹੈ ਕਿ ਜਦੋਂ ਬਾਂਦਰ ਨੇ ਛਾਲ ਮਾਰੀ ਤਾਂ ਤਾਰ ਟੁੱਟ ਗਈ ਤੇ ਸਪਲਾਈ ਕੱਟ ਕਿਉਂ ਨਹੀਂ ਹੋਈ।