ਗੁਰਦਾਸਪੁਰ, 30 ਦਸੰਬਰ,ਬੋਲੇ ਪੰਜਾਬ ਬਿਊਰੋ :
ਕਿਸਾਨ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਸਵੇਰੇ ਤੋਂ ਸਾਰੇ ਪੰਜਾਬ ਵਿੱਚ ਇਸਦਾ ਪ੍ਰਭਾਵ ਦੇਖਣ ਨੂੰ ਮਿਲਿਆ। ਦੂਜੇ ਪਾਸੇ, ਗੁਰਦਾਸਪੁਰ ਵਿੱਚ ਕਿਸਾਨਾਂ ਵੱਲੋਂ BSF ਦੀਆਂ ਗੱਡੀਆਂ ਰੋਕਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਗੁਰਦਾਸਪੁਰ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀ। ਇਸ ਦਰਮਿਆਨ ਉਥੋਂ BSF ਦੀਆਂ ਗੱਡੀਆਂ ਗੁਜ਼ਰਨ ਲੱਗੀਆਂ, ਜਿਨ੍ਹਾਂ ਨੂੰ ਕਿਸਾਨਾਂ ਨੇ ਰੋਕ ਲਿਆ।
ਮੌਕੇ ’ਤੇ ਪੁਲਿਸ ਪਾਰਟੀ ਦੇ ਦਖਲ ਦੇਣ ਤੋਂ ਬਾਅਦ ਕਿਸਾਨਾਂ ਨੇ BSF ਦੀਆਂ ਗੱਡੀਆਂ ਨੂੰ ਅੱਗੇ ਜਾਣ ਦਿੱਤਾ। ਪੁਲਿਸ ਪਾਰਟੀ ਨੇ ਮੌਕੇ ’ਤੇ ਕਿਹਾ ਕਿ BSF ਦੇ ਜਵਾਨ ਬਾਰਡਰ ’ਤੇ ਸਾਡੀ ਰੱਖਿਆ ਕਰਦੇ ਹਨ, ਉਹਨਾਂ ਦੀਆਂ ਗੱਡੀਆਂ ਨਾਂ ਰੋਕਿਆ ਜਾਵੇ ਅਤੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਤਾ ਜਾਵੇ।