ਜਲੰਧਰ, 30 ਦਸੰਬਰ,ਬੋਲੇ ਪੰਜਾਬ ਬਿਊਰੋ :
ਜਲੰਧਰ ਵਿੱਚ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਨੌਜਵਾਨ ਜਨਮਦਿਨ ਦੀ ਪਾਰਟੀ ਕਰਕੇ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਸਨ ਕਿ ਰਾਹ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਪੰਕਜ, ਜੋ ਕਿ ਪਿੰਡ ਮਹੀਸਮਪੁਰ ਫਿਲਲੌਰ ਦਾ ਰਹਿਣ ਵਾਲਾ ਸੀ, ਦੂਸਰਾ ਨੌਜਵਾਨ ਦੀਪਕ ਬੱਗਾ ਜੋ ਜਲੰਧਰ ਦਾ ਰਹਿਣ ਵਾਲਾ ਸੀ ਤੇ ਟੈਕਸੀ ਡਰਾਈਵਰ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਸਨ, ਉਨ੍ਹਾਂ ਦੀ ਕਾਰ ਡਿਵਾਈਡਰ ਪਾਰ ਕਰ ਗਈ ਜਿਸ ਕਾਰਨ ਉਹ ਦੂਜੀ ਪਾਸੇ ਆ ਰਹੀ ਕਾਰ ਨਾਲ ਟੱਕਰਾਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।