17 ਮੈਂਬਰੀ ਸ਼ਹਿਰ ਕਮੇਟੀ ਤੇ ਗਗਨਦੀਪ ਸਿਰਸੀਵਾਲਾ ਨੂੰ ਸਕੱਤਰ ਚੁਣਿਆ
ਮਾਨਸਾ , ਬੋਲੇ ਪੰਜਾਬ ਬਿਊਰੋ :
ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਸ਼ਹਿਰ ਕਮੇਟੀ ਦਾ ਤੀਜਾ ਡੈਲੀਗੇਟ ਇਜਲਾਸ ਸੰਪੰਨ ਹੋਇਆ। ਇਜਲਾਸ ਦੀ ਸ਼ੁਰੂਆਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਅਤੇ ਸਮੂਹ ਇਨਕਲਾਬੀ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ।
ਇਜਲਾਸ ਦੇ ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਅਜੈਬ ਗੁਰੂ, ਮੇਜਰ ਸਿੰਘ ਦਰੀਆ ਪੁਰ ,ਕ੍ਰਿਸ਼ਨਾ ਕੌਰ,ਅੰਕਿਤ ਕੁਮਾਰ ਤੇ ਗਗਨਦੀਪ ਸਿਰਸੀਵਾਲਾ ਸ਼ਾਮਲ ਸਨ । ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਦੇ ਪਾਰਟੀ ਇੰਚਾਰਜ ਪ੍ਰਸ਼ੋਤਮ ਸ਼ਰਮਾ ਨੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਦਾ ਵਿਸ਼ਲੇਸ਼ਣ ਪੇਸ਼ ਕੀਤਾ ਅਤੇ ਕਮਿਉਨਿਸਟ ਪਾਰਟੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਸ਼ਹਿਰ ਕਮੇਟੀ ਦੇ ਵਰਤਮਾਨ ਸਕੱਤਰ ਕਾਮਰੇਡ ਸੁਰਿੰਦਰਪਾਲ ਸ਼ਰਮਾ ਨੇ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਵਿਚਾਰ ਚਰਚਾ ਤੋਂ ਬਾਅਦ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਗਈ।

ਇਸ ਤੋਂ ਬਾਅਦ ਸਤਾਰਾਂ ਮੈਂਬਰੀ ਨਵੀਂ ਸ਼ਹਿਰ ਕਮੇਟੀ ਚੁਣੀ ਗਈ ਅਤੇ ਗਗਨਦੀਪ ਸਿਰਸੀਵਾਲਾ ਨੂੰ ਇਸ ਦਾ ਸਕੱਤਰ ਅਤੇ ਬਲਜਿੰਦਰ ਕੌਰ ਨੂੰ ਖਜ਼ਾਨਚੀ ਚੁਣਿਆ ਗਿਆ। ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਰਿਟਾਇਰ ਮੁਲਾਜ਼ਮਾਂ ਦੇ ਆਗੂ ਜਗਰਾਜ ਸਿੰਘ ਰੱਲਾ, ਕੌਰ ਸਿੰਘ ਅਕਲੀਆਂ ਜਸਬੀਰ ਕੌਰ ਨੱਤ ਨੇ ਨਵੀਂ ਚੁਣੀ ਕਮੇਟੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਤ ਵਿੱਚ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਸਾਰੇ ਹਾਜ਼ਰ ਸਾਥੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਜਲਾਸ ਵਿੱਚ ਹਰਬੰਸ ਸਿੰਘ ਨਿੱਧੜਕ, ਕੇਵਲ ਸਿੰਘ, ਸੁਖਚਰਨ ਦਾਨੇਵਾਲੀਆ ,ਬਲਵਿੰਦਰ ਕੌਰ ਖਾਰਾ, ਗੁਰਜੰਟ ਸਿੰਘ ਮਾਨਸਾ, ਕਿਸਾਨ ਆਗੂ ਕਰਨੈਲ ਸਿੰਘ, ਹਰਜਿੰਦਰ ਮਾਨਸ਼ਾਹੀਆ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਅਤੇ ਬਿੰਦਰ ਕੌਰ ਉਡਤ ਭਗਤ ਰਾਮ ਵੀ ਹਾਜ਼ਰ ਸਨ।