ਮਾਂ ਦੀ ਯਾਦ ’ਚ ਸਾਲਾਨਾ ਬਰਸੀ ਸਮਾਗਮ ਕਰਵਾਇਆ

ਪੰਜਾਬ

ਮੋਹਾਲੀ -ਬਲਜਿੰਦਰ ਕੌਰ ਸ਼ੇਰਗਿੱਲ –

ਹਰ ਸਾਲ ਵਾਂਗ ਇਸ ਵਾਰ ਆਪਣੇ ਪੂਜਨੀਕ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ ਪਵਿੱਤਰ ਸਾਲਾਨਾ ਯਾਦ (42ਵੀਂ ਬਰਸੀ) ਮਿਤੀ 28 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦੁਪਹਿਰ 2 ਵਜੇ ਤੋਂ ਗੁਰਬਾਣੀ ਚਾਨਣੁ ਭਵਨ, ਫੇਜ਼-3ਏ, ਸੈਕਟਰ-53, ਮੋਹਾਲੀ ਸਾਹਮਣੇ ਖ਼ਾਲਸਾ ਕਾਲਜ ਵਿਖੇ ਬਰਸੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੇਬੇ ਨਾਨਕੀ ਇਸਤਰੀ ਸਤਿਸੰਗ ਜੱਥਾ, ਫੇਜ਼-1, ਮੋਹਾਲੀ ਗੁਰਬਾਣੀ ਦਾ ਕੀਰਤਨ ਕੀਤਾ। ਕੀਰਤਨ ਦੇ ਉਪਰੰਤ ਸਾਂਝਾ ਕਾਵਿ-ਪੁਸਤਕ ‘ਮਾਂ ਦੀ ਮਮਤਾ’ ਸੰਗਤ ਅਰਪਣ ਕੀਤੀ ਗਈ।ਇਸ ਮੌਕੇ ਪੁਸਤਕ “ਮਾਂ ਦੀ ਮਮਤਾ” ਬਾਰੇ ਸੰਖੇਪ ਰੂਪ ਵਿਚ ਮੋਹਨਬੀਰ ਸਿੰਘ ਸ਼ੇਰਗਿੱਲ, ਪ੍ਰਵਾਸੀ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ, ਕਰਮ ਸਿੰਘ ਬਾਬਰਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਉੱਘੇ ਵਿਦਵਾਨ ਡਾਕਟਰ ਲਾਭ ਸਿੰਘ ਖੀਵਾ ਨੇ ਵਿਚਾਰ ਚਰਚਾ ਕੀਤੀ।
“ਮਾਂ ਦੀ ਮਮਤਾ” ਦਾ ਮੁੱਖ ਬੰਦ ਡਾ ਲਾਭ ਸਿੰਘ ਖੀਵਾ ਜੀ ਵਲੋਂ ਕੀਤਾ ਗਿਆ ਉਨ੍ਹਾਂ ਨੇ ਕਿਤਾਬ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਮਤਾ ਸ਼ਬਦ ਬਾਰੇ ਬੜੀ ਬਰੀਕ ਨਾਲ ਵਰਣਨ ਕੀਤਾ। ਸਮਾਗਮ ਵਿੱਚ ਪਹੁੰਚੇ ਲੇਖਕਾਂ ਨੂੰ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਜੀ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਹਰ ਇੱਕ ਲੇਖਕ ਨੂੰ ਕਿਤਾਬ ਭੇਟ ਕੀਤੀ ਗਈ।

ਸਮਾਗਮ ਦੌਰਾਨ ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 69, ਮੋਹਾਲੀ, ਕਰਮ ਸਿੰਘ ਬਬਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਭਾ (ਰਜਿ:) ਮੋਹਾਲੀ, ਉੱਘੇ ਵਿਦਵਾਨ ਲਾਭ ਸਿੰਘ ਖੀਵਾ ਅਤੇ ਪ੍ਰਵਾਸੀ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ, ਸ. ਕੁਲਬੀਰ ਸਿੰਘ ਸੰਚਾਲਕ ਗੁਰਬਾਣੀ ਚਾਨਣੁ ਭਵਨ, ਪਰਾਹਨ, ਮੁਸਕਾਨ (ਪੋਤਰਾ-ਪੋਤਰੀ), ਪੂਜਾ/ਨੀਰਜ (ਨੂੰਹ-ਪੁੱਤਰ), ਸ਼ੁਧਾ ਜੈਨ ਸੁਦੀਪ ਜਨਰਲ ਸਕੱਤਰ, ਪ੍ਰੈਸ ਸਕੱਤਰ ਬਲਜਿੰਦਰ ਸ਼ੇਰਗਿੱਲ, ਸੰਤੋਸ਼ ਗਰਗ ‘ਤੋਸ਼’, ਬਹਾਦਰ ਸਿੰਘ ਗੋਸਲ, ਪਿਆਰਾ ਸਿੰਘ ਰਾਹੀਂ, ਜਗਤਾਰ ਸਿੰਘ ਜੋਗ, ਪ੍ਰਭਜੋਤ ਕੌਰ, ਨੀਰਜਾ ਸ਼ਰਮਾ ਸ਼ਰਮਾ ਆਦਿ ਲੇਖਕਾਂ ਨੇ ਆਪਣੀ ਹਾਜ਼ਰੀ ਲਗਵਾਈ।
ਅੰਤ ਵਿਚ ਬਾਬੂ ਰਾਮ ਦੀਵਾਨਾ ਜੀ ਨੇ ਸਾਰੀ ਸੰਗਤਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।