ਪਟਿਆਲ਼ਾ, 29 ਦਸੰਬਰ,ਬੋਲੇ ਪੰਜਾਬ ਬਿਊਰੋ :
ਨਾਮਵਰ ਸਿੱਖ ਚਿੰਤਕ ਬਖ਼ਸ਼ੀਸ਼ ਸਿੰਘ ‘ਤੇ ਤਿੰਨ ਗੱਡੀਆਂ ‘ਚ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਹਮਲਾ ਬੀਤੀ ਦੇਰ ਰਾਤ ਹੋਇਆ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਉਦੋਂ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ।
ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਪਟਿਆਲਾ ਬਾਈਪਾਸ ਤੋਂ ਲੰਘਣ ਲੱਗੀ ਤਾਂ ਤਿੰਨ ਗੱਡੀਆਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀਆਂ।ਇਸੇ ਦੌਰਾਨ ਹਮਲਾਵਰਾਂ ਨੇ ਇੱਕ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਗਾ ਦਿੱਤੀ ਅਤੇ ਦੋ ਗੱਡੀਆਂ ਪਿੱਛੇ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਪੂਰੀ ਤਰ੍ਹਾਂ ਘੇਰਨ ਦੀ ਕੋਸ਼ਿਸ ਕੀਤੀ।
ਇਸ ਦੌਰਾਨ ਬਖ਼ਸ਼ੀਸ਼ ਸਿੰਘ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਜਾ ਰਹੀ ਗੱਡੀ ’ਚ ਸਵਾਰ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ।ਗੋਲੀਆਂ ਗੱਡੀ ਨੂੰ ਲੱਗੀਆਂ ਪਰ ਬਖਸ਼ੀਸ ਸਿੰਘ ਦੀ ਵਾਲ-ਵਾਲ ਬਚ ਗਏ।