ਸਿੳਲ 29 ਦਸੰਬਰ ,ਬੋਲੇ ਪੰਜਾਬ ਬਿਊਰੋ :
ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦਾ ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ 181 ਲੋਕਾਂ ‘ਚੋਂ 47 ਲੋਕਾਂ ਦੀ ਮੌਤ ਹੋ ਗਈ ਸੀ।
ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਹਵਾਈ ਅੱਡੇ ‘ਤੇ ਉਤਰਦੇ ਸਮੇਂ ਜਹਾਜ਼ ਦੇ ਲੈਂਡਿੰਗ ਗੀਅਰ ‘ਚ ਖਰਾਬੀ ਆ ਗਈ ਸੀ।ਇਸ ਤੋਂ ਬਾਅਦ ਜਹਾਜ਼ ਰਨਵੇ ‘ਤੇ ਫਿਸਲ ਗਿਆ, ਹਵਾਈ ਅੱਡੇ ਦੀ ਵਾੜ ਨਾਲ ਟਕਰਾ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਏਜੰਸੀ ਮੁਤਾਬਕ ਜਹਾਜ਼ ‘ਚ ਚਾਲਕ ਦਲ ਦੇ 6 ਮੈਂਬਰ ਅਤੇ 175 ਯਾਤਰੀ ਸਵਾਰ ਸਨ । ਜਹਾਜ਼ ਦੁਰਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਦੱਖਣੀ-ਪੱਛਮੀ ਤੱਟਵਰਤੀ ਹਵਾਈ ਅੱਡੇ ‘ਤੇ ਵਾਪਰੀ, ਜੋ ਦੱਖਣੀ ਕੋਰੀਆ ਦੇ ਦੱਖਣੀ ਜੀਓਲਾ ਵਿੱਚ ਹੈ।