ਪਰਭਾਨੀ 29 ਦਸੰਬਰ ,ਬੋਲੇ ਪੰਜਾਬ ਬਿਊਰੋ :
ਮਹਾਰਾਸ਼ਟਰ ਦੇ ਪਰਭਾਨੀ ‘ਚ 26 ਦਸੰਬਰ ਦੀ ਰਾਤ ਕਰੀਬ 8 ਵਜੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਅੱਗ ਦੀਆਂ ਲਪਟਾਂ ‘ਚ ਘਿਰੀ ਸੜਕ ‘ਤੇ ਇਕ ਔਰਤ ਨੂੰ ਭੱਜਦੇ ਦੇਖਿਆ ਗਿਆ ਤਾਂ ਕੁਝ ਲੋਕਾਂ ਨੇ ਪਾਣੀ ਅਤੇ ਚਾਦਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ | ਸ਼ਨੀਵਾਰ ਨੂੰ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।ਕੁੰਦਲਿਕ ਕਾਲੇ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਪਰਭਨੀ ਦੇ ਫਲਾਈਓਵਰ ਇਲਾਕੇ ‘ਚ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਕੁੰਦਲਿਕ ਕਾਲੇ ਕੁਝ ਦਿਨ ਪਹਿਲਾਂ ਤੀਜੀ ਵਾਰ ਪਿਤਾ ਬਣਿਆ ਸੀ। ਉਸ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ, ਇਸ ਵਾਰ ਵੀ ਬੇਟੀ ਹੋਣ ਕਾਰਨ ਉਹ ਆਪਣੀ ਪਤਨੀ ਤੋਂ ਨਾਰਾਜ਼ ਸੀ।ਉਸ ਦੀ ਪਤਨੀ ਦੀ ਭੈਣ ਨੇ ਕੁੰਡਲਿਕ ਖ਼ਿਲਾਫ਼ ਥਾਣੇ ਵਿੱਚ ਕਤਲ ਦਾ ਕੇਸ ਦਰਜ ਕਰਵਾਇਆ ਹੈ। ਪੁਲੀਸ ਨੇ ਮੁਲਜ਼ਮ ਕੁੰਡਲਿਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤ ਦੀ ਭੈਣ ਦੇ ਬਿਆਨ ਦਰਜ ਕਰ ਲਏ ਗਏ ਹਨ।