ਝੁਨੀਰ 28 ਦਸੰਬਰ,ਬੋਲੇ ਪੰਜਾਬ ਬਿਊਰੋ :
ਅੱਜ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਪਿੰਡ ਉੱਡਤ ਭਗਤ ਰਾਮ ਵਿਖੇ ਬਲਾਕ ਝੁਨੀਰ ਦਾ ਇਜਲਾਸ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੀਤਾ ਰਾਮ ਨੰਦਗੜ੍ਹ,ਜਗਰੂਪ ਸਿੰਘ ਭੰਮੇ ਖੁਰਦ,ਰੂਪ ਸਿੰਘ ਦਾਨੇਵਾਲਾ,ਅੰਗਰੇਜ਼ ਘਰਾਗਣਾਂ,ਅਮਰੀਕ ਸਿੰਘ ਮਾਖਾ,ਸਰਬਜੀਤ ਕੌਰ ਉੱਡਤ ਭਗਤ ਰਾਮ,ਸ਼ਿੰਦਰ ਕੌਰ ਮੌਜੀਆ,ਬਿੰਦਰ ਸਿੰਘ ਮੌਜੀਆ ਸ਼ਾਮਲ ਸਨ।ਇਸ ਮੌਕੇ 19 ਮੈਂਬਰੀ ਬਲਾਕ ਦੀ ਨਵੀਂ ਕਮੇਟੀ ਬਣਾਈ ਗਈ, ਜਿਸ ਵਿੱਚ ਬਿੰਦਰ ਕੌਰ ਉੱਡਤ ਭਗਤ ਰਾਮ ਨੂੰ ਬਲਾਕ ਸਕੱਤਰ, ਹਰਮੇਸ਼ ਸਿੰਘ ਭੰਮੇ ਖੁਰਦ ਨੂੰ ਖ਼ਜ਼ਾਨਚੀ ਅਤੇ ਸੁਖਜੀਤ ਸਿੰਘ ਰਾਮਾਨੰਦੀ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।ਪਾਰਟੀ ਦੀ ਇਕਾਈ ਦੇ ਪਿਛਲੇ ਕੰਮਕਾਜ ਦੀ ਰਿਪੋਰਟ ਕਾਮਰੇਡ ਬਲਵਿੰਦਰ ਸਿੰਘ ਘਰਾਗਣਾਂ ਨੇ ਪੇਸ਼ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਅੰਗਰੇਜ਼ ਸਿੰਘ ਘਰਾਗਣਾਂ ਨੇ ਬਾਖੂਬੀ ਨਿਭਾਈ ਅਤੇ ਕਮੇਟੀ ਦਾ ਪੈਨਲ ਵੀ ਪੇਸ਼ ਕੀਤਾ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਭਾਜਪਾ (ਆਰ ਐੱਸ ਐੱਸ)ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਅਮਿਤ ਸ਼ਾਹ ਵੱਲੋਂ ਕੁਝ ਦਿਨ ਦੇਸ਼ ਦੀ ਸੰਸਦ ਦੇ ਚਲਦੇ ਸੈਸ਼ਨ ਵਿੱਚ ਦੇਸ਼ ਦੇ ਸੰਵਿਧਾਨ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਖਿਲਾਫ 30 ਦਸੰਬਰ ਨੂੰ ਦੇਸ਼ ਪੱਧਰੀ ਸੱਦੇ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਲਾਕ ਸਕੱਤਰ ਬਿੰਦਰ ਕੌਰ ਉੱਡਤ ਭਗਤ ਰਾਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ ਲਈ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ,200 ਦਿਨ ਮਨਰੇਗਾ ਮਜ਼ਦੂਰਾਂ ਲਈ ਕੰਮ,ਪੰਜ-ਪੰਜ ਮਰਲੇ ਪਲਾਟ ਪ੍ਰਾਪਤੀ,ਨੌਜਵਾਨਾਂ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਏ ਜਾਣ,ਵਿਦਿਆਰਥੀਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ,ਕਿਸਾਨਾਂ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤੇ ਜਾਣ ਦੇ ਬੁਨਿਆਦੀ ਸੁਆਲਾਂ ਉੱਪਰ ਜਨਤਾ ਨੂੰ ਲਾਮਬੰਦ ਕਰਦਿਆਂ ਸਥਾਨਕ ਵਿਧਾਇਕ ਨੂੰ ਜੁਆਬਦੇਹ ਬਣਾਇਆ ਜਾਵੇਗਾ।ਇਸ ਮੌਕੇ ਬਲਾਕ ਕਮੇਟੀ ਦੇ ਆਗੂ ਕਾਮਰੇਡ ਬੂਟਾ ਸਿੰਘ ਦੂਲੋਵਾਲ,ਬਿੱਲੂ ਸਿੰਘ ਮੌਜੀਆ,ਨਾਜਰ ਸਿੰਘ ਨੰਗਲ ਕਲਾਂ,ਦਰਸ਼ਨ ਸਿੰਘ ਦਾਨੇਵਾਲਾ,ਨਿਰੰਜਣ ਸਿੰਘ ਮਾਖਾ,ਲਾਭ ਸਿੰਘ ਮਾਖਾ,ਭੋਲਾ ਸਿੰਘ ਦਾਨੇਵਾਲਾ, ਹਰਬੰਸ ਸਿੰਘ ਨੰਦਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।