3 ਜਨਵਰੀ ਨੂੰ ਪਿੰਡ ਸੋਲਖੀਆਂ ਤੇ ਗੁਰਦੁਆਰਾ ਸਾਹਿਬ ਵਿਖੇ ਭੋਗ ਅਤੇ ਅੰਤਿਮ ਦਾਸ ਹੋਵੇਗੀ
ਫਤਿਹਗੜ੍ਹ ਸਾਹਿਬ ,28, ਦਸੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਪੰਜਾਬ ਪੂਲੀਸ ਬਲਾਕ ਅਮਲੋਹ ਵਿਖੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਨਰਿੰਦਰ ਸਿੰਘ ਸੋਲਖੀਆਂ ਦੀ 20 ਦਸੰਬਰ ਨੂੰ ਅਚਾਨਕ ਮੌਤ ਹੋ ਗਈ ਸੀ। ਇਹਨਾਂ ਦੀ ਸੇਵਾ ਮੁਕਤੀ ਹੋਣ ਵਿੱਚ ਲਗਭਗ ਪੰਜ ਸਾਲ ਰਹਿੰਦੇ ਸਨ। ਨਰਿੰਦਰ ਸਿੰਘ ਦੀ 2018 ਵਿੱਚ ਏਐਸਆਈ ਵਜੋਂ ਪ੍ਰਮੋਸ਼ਨ ਹੋਈ ਸੀ। ਇਸ ਤੋਂ ਪਹਿਲਾਂ ਲੰਮਾਂ ਸਮਾਂ ਬਸੀ ਪਠਾਣਾਂ ਸਿਟੀ, ਸਰਹਿੰਦ ਵਿਖੇ ਲਗਾਤਾਰ ਮੁਣਸ਼ੀ ਵਜੋਂ ਡਿਊਟੀ ਕੀਤੀ ।ਬਹੁਤ ਹੀ ਨੇਕ ਦਿਲ , ਮਿਲਣਸਾਰ ਤੇ ਚੰਗੇ ਸੁਭਾਅ ਦੇ ਮਾਲਕ ਸਨ। ਇਹਨਾਂ ਦੀ ਜਨਮ ਭੋਇ ਭਾਵੇਂ ਪਿੰਡ ਸੋਲਖੀਆਂ ਜ਼ਿਲ੍ਹਾ ਰੋਪੜ ਸੀ, ਪ੍ਰੰਤੂ ਲੰਮਾ ਸਮਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਡਿਊਟੀ ਕਰਨ ਅਤੇ ਇਲਾਕੇ ਦੇ ਲੋਕਾਂ ਦੇ ਪਿਆਰ ਸਦਕਾ ਇਹਨਾਂ ਨੇ ਪੱਕੀ ਰਿਹਾਇਸ਼ ਸ੍ਰੀ ਫਤਿਹਗੜ੍ਹ ਸਾਹਿਬ ਕਰ ਲਈ ਸੀ। ਇਹ ਆਪਣੇ ਪਿੱਛੇ ਪਤਨੀ ਸਮੇਤ ਇੱਕ ਪੁੱਤਰ ਤੇ ਇੱਕ ਧੀ ਨੂੰ ਛੱਡ ਗਏ ,ਦੋਵੇਂ ਬੱਚੇ ਕੈਨੇਡਾ ਵਿੱਖੇ ਉੱਚ ਵਿੱਦਿਆ ਲੈ ਰਹੇ ਹਨ। ਇਸ ਮੌਕੇ ਜਿਲ੍ਹੇ ਦੇ ਐਸਐਸਪੀ ਹਰਜੋਤ ਕੌਰ ਗਰੇਵਾਲ, ਡੀਐਸਪੀ ਸੁੱਖਨਾਜ ਸਿੰਘ, ਸੁਰਜੀਤ ਸਿੰਘ ਏਐਸਆਈ, ਜਸਬੀਰ ਸਿੰਘ ਏਐਸਆਈ ,ਗੁਰਸ਼ਰਨ ਸਿੰਘ ਬਾਬਾ ਏਐਸਆਈ, ਡੀਐਮਐਫ ਦੇ ਆਗੂ ਦੀਦਾਰ ਸਿੰਘ ਢਿੱਲੋਂ ,ਸੁਖ ਰਾਮ ਕਾਲੇਵਾਲ, ਮੁਲਾਜ਼ਮ ਆਗੂ ਤਰਲੋਚਨ ਸਿੰਘ, ਲਖਬੀਰ ਸਿੰਘ ਭੱਟੀ, ਇੰਜੀਨੀਅਰ ਹਰਵਿੰਦਰ ਸਿੰਘ ਰੋਣੀ, ਐਸ ਡੀ ਓ ਗਗਨਜੋਤ ਸਿੰਘ ਵਿਰਕ, ਦਲਿਤ ਵਿਦਿਆਰਥੀ ਚਿੰਤਨ ਪ੍ਰੋਫੈਸਰ ਦਵਿੰਦਰ ਸਿੰਘ ,ਗਿਆਨੀ ਰਣਧੀਰ ਸਿੰਘ ਬਰਸਾਲਪੁਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।ਇਹਨਾਂ ਦੀ ਯਾਦ ਵਿੱਚ ਮਿਤੀ 3 ਜਨਵਰੀ ਨੂੰ ਸਹਿਜ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਸੋਲਖੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।