ਨਵੀਂ ਦਿੱਲੀ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਸੰਸਦ ਭਵਨ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਜਤਿੰਦਰ ਦੀ ਵੀਰਵਾਰ ਰਾਤ ਮੌਤ ਹੋ ਗਈ। 25 ਦਸੰਬਰ ਨੂੰ ਉਸ ਨੇ ਸੰਸਦ ਭਵਨ ਨੇੜੇ ਰੇਲਵੇ ਬਿਲਡਿੰਗ ਦੇ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਉਹ 95 ਫੀਸਦੀ ਤੱਕ ਸੜ ਗਿਆ।
ਉਸ ਦਾ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇੱਥੇ ਪਿਛਲੇ 2 ਦਿਨਾਂ ਤੋਂ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਤੇ ਸਿਹਤ ਵਿਗੜਦੀ ਜਾ ਰਹੀ ਸੀ।
