ਮੋਗਾ 27 ਦਸੰਬਰ ,ਬੋਲੇ ਪੰਜਾਬ ਬਿਊਰੋ :
ਮੋਗਾ ਵਿੱਚ ਦੇਰ ਰਾਤ ਇੱਕ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਫਤਿਹਗੜ੍ਹ ਕੋਰੋਟਾਣਾ ਦੇ ਰਹਿਣ ਵਾਲੇ ਭੈਣ-ਭਰਾ ਆਪਣੇ ਨਾਨਕੇ ਘਰ ਵੈਰੋਂ ਕੇ ਗਏ ਹੋਏ ਸਨ। 20 ਸਾਲਾ ਲੜਕੀ ਦੇ ਭਰਾ ਨੂੰ ਆਪਣੀ ਭੈਣ ਦੇ ਚਰਿੱਤਰ ‘ਤੇ ਸ਼ੱਕ ਸੀ ਅਤੇ ਉਸ ਨੇ ਬੇਸਬਾਲ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਥਾਣਾ ਬਾਘਾ ਪੁਰਾਣਾ ਅਤੇ ਸਮਾਲਸਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਵੀਰਪਾਲ ਕੌਰ ਦੀ ਨਾਨੀ ਨੇ ਦੱਸਿਆ ਕਿ ਦੋਵਾਂ ਭੈਣ-ਭਰਾਵਾਂ ਵਿੱਚ ਅਥਾਹ ਪਿਆਰ ਸੀ। ਪਤਾ ਨਹੀਂ ਕੀ ਹੋਇਆ, ਉਸ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਆਪਣੀ ਭੈਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਵੈਰੋਂ ਕੇ ਵਿੱਚ ਇੱਕ ਲੜਕੀ ਦਾ ਕਤਲ ਹੋ ਗਿਆ ਹੈ। ਅਸੀਂ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਉਕਤ ਮੁਲਜ਼ਮ ਆਪਣੀ ਭੈਣ ਵੀਰ ਜੋਤ ਦੇ ਚਰਿੱਤਰ ‘ਤੇ ਵੀ ਸ਼ੱਕ ਕਰਦਾ ਸੀ।ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।