ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਜਬਤ ਕਰਨ ਗਏ ਨਿਗਮ ਅਧਿਕਾਰੀਆਂ ਨਾਲ ਦੁਕਾਨਦਾਰਾਂ ਵੱਲੋਂ ਹੱਥੋਪਾਈ, ਦੋ ਅਧਿਕਾਰੀ ਜ਼ਖ਼ਮੀ

ਪੰਜਾਬ

ਲੁਧਿਆਣਾ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਨਗਰ ਨਿਗਮ ਅਧਿਕਾਰੀਆਂ ਵਲੋਂ ਲੁਧਿਆਣਾ ਦੇ ਬਾਜ਼ਾਰ ਵਿੱਚ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਲੁਧਿਆਣਾ ਦੇ ਮੌਜਪੁਰ ਬਾਜ਼ਾਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਦੀ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਜਬਤ ਕਰਨ ਦੀ ਕਾਰਵਾਈ ਕੀਤੀ।
ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਤੱਕ ਕਬਜ਼ਾ ਕੀਤਾ ਹੋਇਆ ਸੀ।ਇਸ ‘ਤੇ ਨਿਗਮ ਨੇ ਕਾਰਵਾਈ ਕਰਦਿਆਂ ਦੁਕਾਨਦਾਰਾਂ ਖਿਲਾਫ ਕਾਰਵਾਈ ਚਲਾਈ। ਕਾਰਵਾਈ ਦੌਰਾਨ ਦੁਕਾਨਦਾਰਾਂ ਨੇ ਨਿਗਮ ਦੇ ਅਧਿਕਾਰੀਆਂ ਨਾਲ ਜ਼ਬਰਦਸਤ ਹੱਥੋਪਾਈ ਤੇ ਗਾਲੀ-ਗਲੌਚ ਕੀਤੀ ਹੈ। ਹੱਥੋਪਾਈ ਦੌਰਾਨ ਨਿਗਮ ਦੇ 2 ਅਧਿਕਾਰੀ ਜ਼ਖਮੀ ਹੋਏ ਹਨ।
ਇਸ ਮਾਮਲੇ ਸੰਬੰਧੀ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਖਿਲਾਫ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।