ਬਠਿੰਡਾ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਬਠਿੰਡਾ ਸ਼ਹਿਰ ਦੀ ਗਰੀਨ ਸਿਟੀ ਕਲੋਨੀ ਵਿਚਲੀ ਰਿਹਾਇਸ਼ ’ਤੇ ਕਰੀਬ ਇਕ ਘੰਟਾ ਗੱਲਬਾਤ ਕੀਤੀ। ਦੋਵਾਂ ਧਾਰਮਿਕ ਆਗੂਆਂ ਵਿਚ ਕੀ ਗੱਲਬਾਤ ਹੋਈ ਇਸ ਦੇ ਅਜੇ ਤਕ ਵੇਰਵੇ ਨਹੀਂ ਮਿਲ ਸਕੇ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਕਿਹਾ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਰੱਖੜਾ ਪਹਿਲਾਂ ਹੀ ਜਥੇਦਾਰ ਕੋਲ ਪਹੁੰਚੇ ਹੋਏ ਸਨ, ਪਰ ਰੱਖੜਾ ਦੀ ਹਾਜ਼ਰੀ ਵਿਚ ਬਾਬਾ ਗੁਰਿੰਦਰ ਸਿੰਘ ਦਾ ਜਥੇਦਾਰ ਦੇ ਘਰ ਪਹੁੰਚਣ ਨਾਲ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ।
