ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾਈ, ਛੁੱਟੀ ਆਏ ਫੌਜੀ ਦੀ ਮੌਤ

ਪੰਜਾਬ

ਪਟਿਆਲਾ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਪਿੰਡ ਬਖਸ਼ੀਵਾਲ਼ਾ ਦੇ ਨੇੜੇ ਲਾਅ ਯੂਨੀਵਰਸਿਟੀ ਕੋਲ ਤੇਜ਼ ਰਫ਼ਤਾਰ ਸਵਿਫਟ ਡਿਜਾਇਰ ਕਾਰ ਬੇਕਾਬੂ ਹੋ ਕੇ ਦਰਖ਼ਤ ’ਚ ਜਾ ਟਕਰਾਈ। ਲੰਘੀ ਰਾਤ ਵਾਪਰੇ ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਪਛਾਣ 31 ਸਾਲਾ ਜਸ਼ਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜ਼ਖ਼ਮੀਆਂ ’ਚ ਅਮਨਦੀਪ ਸਿੰਘ ਅਤੇ ਯਾਦੀ ਵਾਸੀ ਸ਼ੇਰਪੁਰ ਸ਼ਾਮਲ ਹਨ।
ਥਾਣਾ ਬਖਸ਼ੀਵਾਲ਼ਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਫੌਜੀ ਸੀ ਅਤੇ ਛੁੱਟੀ ਉਤੇ ਆਇਆ ਹੋਇਆ ਸੀ। ਉਹ ਨਜ਼ਦੀਕ ਹੀ ਸਥਿਤ ਪਿੰਡ ਰੋੜੇਵਾਲ਼ ਵਿਖੇ ਆਪਣੇ ਸਹੁਰੇ ਘਰ ਜਾ ਰਿਹਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।