ਈ-ਸੇਵਾ ਪੋਰਟਲ ‘ਤੇ ਅਸਲਾ ਲਾਇਸੰਸ ਰੀਨਿਊ ਕਰਾਉਣ ਦੀ ਆਖਰੀ ਮਿਤੀ 1 ਜਨਵਰੀ 2025

ਪੰਜਾਬ

ਮੋਹਾਲੀ 27 ਦਸੰਬਰ ,ਬੋਲੇ ਪੰਜਾਬ ਬਿਊਰੋ :

ਸਹਾਇਕ ਕਮਿਸ਼ਨਰ (ਜਨਰਲ) ਅੰਕਿਤਾ ਕਾਂਸਲ ਨੇ ਦੱਸਿਆ ਕਿ ਆਰਮਜ਼ ਲਾਇਸੰਸ ਅਤੇ ਐਲਾਇਡ ਸਰਵਿਸਿਜ਼ ਈ-ਸੇਵਾ ਪੋਰਟਲ ਰਾਹੀਂ ਸਤੰਬਰ 2019 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਪੱਤਰ ਨੰ:PSEGS-SKOSRVC/4/2020- PSEGS-DEPT-DGR/1/987177/2024 ਮਿਤੀ 11 ਦਸੰਬਰ 2024 ਜੋ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਸੰਬੋਧਿਤ ਹੈ, ਰਾਹੀਂ ਲਿਖਿਆ ਗਿਆ ਹੈ ਕਿ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 47118 ਲਾਇਸੰਸੀਆਂ ਨੇ ਇਸ ਪੋਰਟਲ ਵਿੱਚ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ। ਉਕਤ ਲਾਇਸੰਸੀਆਂ ਵਿੱਚੋਂ ਜਿਹਨਾਂ ਦੀ ਲਿਸਟ ਇਸ ਜ਼ਿਲ੍ਹੇ ਦੀ ਵੈਬਸਾਈਟ https://sasnagar.nic.in ਤੇ ਅਪਲੋਡ (Upload) ਕੀਤੀ ਗਈ ਹੈ, ਅਨੁਸਾਰ ਲੱਗਭਗ ਇੱਕ ਹਜਾਰ ਲਾਇਸੰਸੀ ਇਸ ਜ਼ਿਲ੍ਹੇ ਨਾਲ ਸਬੰਧਤ ਹਨ।

ਡੀਜੀਆਰ ਵਿਭਾਗ ਨੇ ਲਿਖਿਆ ਹੈ ਕਿ ਜਿਹੜੇ ਲਾਇਸੰਸੀ ਈ-ਸੇਵਾ ਪੋਰਟਲ ਨਾਲ ਲਿੰਕਡ ਨਹੀਂ ਹਨ, ਉਹਨਾਂ ਲਈ ਈ-ਸੇਵਾ Legacy Licences ਲਈ Support ਮਿਤੀ 01 ਜਨਵਰੀ, 2025 ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਸਬੰਧਤ ਵਿਭਾਗ ਨੇ ਈ-ਸੇਵਾ ਪੋਰਟਲ ਤੇ ਅਸਲਾ ਲਾਇਸੰਸ ਰੀਨਿਊਅਲ ਕਰਾਉਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 01 ਜਨਵਰੀ 2025 ਹੈ। ਇਸ ਲਈ ਇਸ ਜ਼ਿਲ੍ਹੇ ਦੇ ਜਿਹੜੇ ਲਾਇਸੰਸੀਆਂ ਨੇ ਸਾਲ 2019 ਤੋਂ ਬਾਅਦ ਈ-ਸੇਵਾ ਪੋਰਟਲ ਤੇ ਰੀਨਿਊਅਲ ਲਈ ਅਪਲਾਈ ਨਹੀਂ ਕੀਤਾ, ਉਹ ਮਿਤੀ 01 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਇਸ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਰਾਹੀਂ ਆਪਣਾ ਅਸਲਾ ਲਾਇਸੰਸ ਰੀਨਿਊਅਲ/ਨਵੀਨੀਕਰਨ ਕਰਾਉਣ ਲਈ ਅਪਲਾਈ ਕਰਨ।

ਜੇਕਰ ਨਿਯਤ ਮਿਤੀ ਤੱਕ ਲਾਇਸੰਸ ਰੀਨਿਊਅਲ ਲਈ ਅਪਲਾਈ ਨਹੀਂ ਕਰਦੇ ਤਾਂ, ਉਹਨਾਂ ਦੇ ਅਸਲਾ ਲਾਇਸੰਸਾਂ ਦਾ ਡਾਟਾ ਈ-ਸੇਵਾ ਪੋਰਟਲ ਤੇ ਅਪਡੇਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਦੇ ਅਸਲਾ ਲਾਇਸੰਸਾਂ ਤੇ ਬਿਨਾਂ ਨੋਟਿਸ ਦਿੱਤੇ ਰੂਲਾਂ/ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।