ਚੰਡੀਗੜ੍ਹ, 26 ਦਸੰਬਰ, ਬੋਲੇ ਪੰਜਾਬ ਬਿਊਰੋ :
ਫਿਲਮ ਆਦਾਕਾਰ ਸੋਨੂੰ ਸੂਦ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਦੀ ਆਫਰ ਆਇਆ ਹੈ। ਸੋਨੂੰ ਸੂਦ ਵੱਲੋਂ ਕੋਵਿਡ ਦੌਰਾਨ ਲੋਕਾਂ ਦੀ ਕੀਤੀ ਗਈ ਮਦਦ ਨੂੰ ਨਹੀਂ ਭੁਲਾਇਆ ਜਾ ਸਕਦਾ। ਸੋਨੂੰ ਸੂਦ ਨੇ ਹਿਊਮਨਜ਼ ਆਫ ਬੰਬੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਕਈ ਤਰ੍ਹਾਂ ਦੇ ਆਫਰ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਦਾ ਵੀ ਆਫਰ ਆਇਆ ਸੀ। ਉਨ੍ਹਾਂ ਦੱਸਿਆ ਕਿ ਮੇਰੇ ਤੱਕ ਤਾਕਤਵਰ ਲੋਕਾਂ ਨੇ ਪਹੁੰਚ ਕੀਤੀ ਸੀ। ਪ੍ਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਅਜੇ ਫਿਲਮਾਂ ਵਿੱਚ ਬਹੁਤ ਕੰਮ ਕਰਨਾ ਹੈ। ਪਰ ਜਦੋਂ ਇਧਰੋਂ ਮਨ ਭਰ ਗਿਆ ਤਾਂ ਰਾਜਨੀਤੀ ਵਿੱਚ ਆ ਸਕਦਾ ਹਾਂ।
ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਬਣਾਉਣ ਦਾ ਆਫਰ ਮਿਲਿਆ ਸੀ। ਜਦੋਂ ਮੈਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਬਣ ਜਾਓ। ਉਹ ਲੋਕ ਕਾਫੀ ਵੱਡੇ ਲੋਕ ਸਨ ਅਤੇ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਵੀ ਆਫਰ ਮਿਲੀ ਸੀ।ਸੋਨੂੰ ਨੇ ਅੱਗੇ ਕਿਹਾ ਕਿ ਉਨ੍ਹਾਂ ਮੈਨੂੰ ਰਾਜ ਸਭਾ ਮੈਂਬਰ ਬਣਾਉਣ ਲਈ ਵੀ ਕਿਹਾ, ਸਾਡੇ ਵਿੱਚ ਸ਼ਾਮਲ ਹੋ ਜਾਓ, ਤੁਹਾਨੂੰ ਰਾਜਨੀਤੀ ਵਿੱਚ ਹਮੇਸਾ ਲੜਨ ਦੀ ਲੋੜ ਨਹੀਂ ਹੈ ਕਿਸੇ ਚੀਜ ਲਈ। ਉਹ ਕਾਫੀ ਹੈਰਾਨ ਕਰਨ ਵਾਲਾ ਸੀ, ਕਿਉਂਕਿ ਉਹ ਐਨੇ ਤਾਕਤਵਰ ਲੋਕ ਸਨ ਜੋ ਮਿਲਣ ਆਏ ਅਤੇ ਦੇਸ਼ ਵਿੱਚ ਬਦਲਾਅ ਲਿਆਉਣ ਨੂੰ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਮੈਨੂੰ ਕਿਹਾ ਗਿਆ ਕਿ ਐਨਵੇ ਵੱਡੇ ਲੋਕ ਤੁਹਾਨੂੰ ਮੁੱਖ ਮੰਤਰੀ, ਉਪ ਮੁੱਖ ਮੰਤਰੀਬਣਾਉਣ ਦਾ ਆਫਰ ਦੇ ਰਹੇ ਹਨ ਤੁਸੀਂ ਮਨ੍ਹਾਂ ਕਰ ਰਹੇ ਹੋ। ਇੰਡਸਟਰੀ ਵਿਚੋਂ ਕਿੰਨੇ ਲੋਕ ਇਸਦਾ ਸੁਪਨਾ ਦੇਖਦੇ ਹਨ ਅਤੇ ਤੁਸੀਂ ਠੁਕਰਾ ਰਹੇ ਹੋ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਆਦਮੀ ਦੋ ਚੀਜ਼ਾਂ ਲਈ ਆਉਂਦੇ ਹਨ ਪੈਸਾ ਕਮਾਉਣ ਲਈ ਜਾਂ ਤਾਕਤਵਰ ਬਣਨ ਲਈ, ਮੈਨੂੰ ਦੋਵਾਂ ਚੀਜ਼ਾਂ ਦਾ ਸੌਂਕ ਨਹੀਂ ਹੈ।ਜ਼ਿਕਰਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਵੱਲੋਂ ਚੋਣ ਲੜੇ ਸਨ। ਉਸ ਸਮੇਂ ਸੋਨੂੰ ਸੂਦ ਨੇ ਆਪਣੇ ਭੈਣ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਸੀ। ਮਾਲਵਿਕਾ ਸੂਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚੋਣ ਹਾਰ ਗਈ ਸੀ।