ਬਲਾਤਕਾਰ ਦੇ ਮਾਮਲੇ ‘ਚ ਲ ਅਦਾਲਤ ਨੇ ਵਿਅਕਤੀ ਨੂੰ ਸੁਣਾਈ 20 ਸਾਲ ਕੈਦ ਦੀ ਸਜ਼ਾ

ਚੰਡੀਗੜ੍ਹ

ਚੰਡੀਗੜ੍ਹ, 26 ਦਸੰਬਰ,ਬੋਲੇ ਪੰਜਾਬ ਬਿਊਰੋ :
ਸਾਲ 2022 ਵਿੱਚ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਇਕ ਦਰਿੰਦੇ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ’ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਸ਼ੀ ਦੀ ਪਛਾਣ ਪੰਚਕੂਲਾ ਦੇ ਸਤਿੰਦਰ ਸਿੰਘ ਉਰਫ਼ ਸੱਨੀ ਦੇ ਰੂਪ ਵਿੱਚ ਹੋਈ ਹੈ। ਉਸ ਖਿਲਾਫ ਸੈਕਟਰ-34 ਥਾਣੇ ਦੀ ਪੁਲਿਸ ਨੇ ਸਾਲ 2022 ਵਿੱਚ ਕਿਡਨੈਪਿੰਗ, ਕਈ ਵਾਰ ਬਲਾਤਕਾਰ ਕਰਨ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਸਾਲ 2022 ਵਿੱਚ ਜਦੋਂ ਦੋਸ਼ੀ ਨੇ ਇਹ ਘਟਨਾ ਅੰਜਾਮ ਦਿੱਤੀ, ਤਾਂ ਪੀੜਤਾ ਦੀ ਉਮਰ 16 ਸਾਲ ਸੀ। ਇਸ ਮਾਮਲੇ ਵਿੱਚ ਸੱਨੀ ਤੋਂ ਇਲਾਵਾ ਇਕ ਹੋਰ ਨਾਬਾਲਿਗ ਵੀ ਦੋਸ਼ੀ ਸੀ। ਉਸ ਨੇ ਵੀ ਪੀੜਤਾ ਨਾਲ ਬਲਾਤਕਾਰ ਕੀਤਾ ਸੀ, ਜਿਸ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁਕੀ ਹੈ। ਜੀਰਕਪੁਰ ਥਾਣੇ ਦੀ ਜ਼ੀਰੋ ਐਫਆਈਆਰ ਦੇ ਆਧਾਰ ’ਤੇ ਸੈਕਟਰ-34 ਥਾਣੇ ਦੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਸੀ।
ਪੀੜਤਾ ਦੇ ਪਿਤਾ ਨੇ ਉਸਦੀ ਗੁੰਮਸ਼ੁਦੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਦਿਨਾਂ ਬਾਅਦ ਨਾਬਾਲਿਗ ਕੁੜੀ ਜੀਰਕਪੁਰ ਨੇੜੇ ਪਿੰਡ ਝੁਰਹੇੜੀ ਤੋਂ ਮਿਲੀ। ਕੁੜੀ ਨੇ ਬਿਆਨ ਦਿੱਤਾ ਕਿ ਨਾਬਾਲਿਗ ਦੋਸ਼ੀ ਉਸ ਨੂੰ ਆਪਣੇ ਨਾਲ ਹੋਟਲ ਲੈ ਗਿਆ, ਜਿੱਥੇ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ। ਬਾਅਦ ਵਿੱਚ ਉਹ ਉਸਨੂੰ ਹੋਟਲ ਵਿੱਚ ਛੱਡ ਕੇ ਚਲਾ ਗਿਆ। ਅਗਲੇ ਦਿਨ ਸਤਿੰਦਰ ਸਿੰਘ ਉਰਫ਼ ਸੱਨੀ ਨੇ ਵੀ ਉਸ ਨਾਲ ਜਬਰਜਨਾਹ ਕੀਤਾ। ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।