ਪੰਜਾਬ ਵਿੱਚ ਥਾਣਿਆਂ ’ਤੇ ਹਮਲਿਆਂ ਤੋਂ ਬਾਅਦ ਚੰਡੀਗੜ੍ਹ ‘ਚ ਅਲਰਟ

ਚੰਡੀਗੜ੍ਹ

ਚੰਡੀਗੜ੍ਹ, 26 ਦਸੰਬਰ,ਬੋਲੇ ਪੰਜਾਬ ਬਿਊਰੋ ;

ਪੰਜਾਬ ਵਿੱਚ ਥਾਣਿਆਂ ’ਤੇ ਹਮਲਿਆਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਥਾਣਿਆਂ ਅਤੇ ਪੁਲਿਸ ਹੈੱਡਕੁਆਟਰ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਮੌਖਿਕ ਹੁਕਮ ਜਾਰੀ ਕੀਤੇ ਹਨ ਕਿ ਥਾਣਿਆਂ ਦੇ ਮੁੱਖ ਗੇਟ ’ਤੇ ਸੰਤਰੀ ਤਾਇਨਾਤ ਕੀਤੇ ਜਾਣ। ਇਸਦੇ ਨਾਲ ਹੀ ਬਲਿੰਕਰ ਲਾਈਟ ਜਲਾਈ ਰੱਖੀ ਜਾਵੇ। ਇਸਦੇ ਬਾਅਦ ਸ਼ਹਿਰ ਦੇ ਸਾਰੇ ਥਾਣਿਆਂ ਦੇ ਮੁੱਖ ਗੇਟ ’ਤੇ ਸੰਤਰੀ ਤਾਇਨਾਤ ਕਰ ਦਿੱਤੇ ਗਏ ਹਨ। ਪਹਿਲਾਂ ਸੰਤਰੀ ਥਾਣੇ ਦੇ ਮੁੱਖ ਗੇਟ ਦੀ ਬਜਾਏ ਅੰਦਰਲੇ ਗੇਟ ’ਤੇ ਤਾਇਨਾਤ ਹੁੰਦੇ ਸਨ। ਹੁਣ ਕੋਈ ਵੀ ਵਾਹਨ ਸੰਤਰੀ ਦੀ ਨਿਗਰਾਨੀ ਤੋਂ ਬਿਨਾਂ ਥਾਣੇ ਦੇ ਅੰਦਰ ਨਹੀਂ ਜਾਵੇਗਾ।
ਥਾਣੇ ਦੇ ਗੇਟ ’ਤੇ ਬਲਿੰਕਰ ਲਾਈਟ ਜਲਾਈ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਬਲਿੰਕਰ ਲਾਈਟ ਲਾਲ ਅਤੇ ਨੀਲੇ ਰੰਗ ਦੀ ਚਲਦੀ ਹੈ, ਜਿਸ ਨਾਲ ਦੂਰ ਤੋਂ ਹੀ ਪਤਾ ਲੱਗ ਜਾਵੇਗਾ ਕਿ ਥਾਣੇ ਦੇ ਮੁੱਖ ਗੇਟ ’ਤੇ ਪੁਲਿਸ ਕਰਮੀ ਤਾਇਨਾਤ ਹਨ। ਕੁਝ ਥਾਣਿਆਂ ਦੇ ਬਾਹਰ ਸੰਤਰੀ ਬੁਲੇਟ ਪਰੂਫ ਜੈਕੇਟ ਵਿੱਚ ਤਾਇਨਾਤ ਸਨ। ਸੰਤਰੀ ਨੂੰ ਹਰ ਆਉਣ ਜਾਣ ਵਾਲੇ ਵਿਅਕਤੀ ’ਤੇ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਸੰਤਰੀ ਥਾਣੇ ਵਿੱਚ ਆਉਣ ਵਾਲੇ ਵਿਅਕਤੀ ਦਾ ਨਾਮ ਪਤਾ ਲਿਖ ਕੇ ਐਂਟਰੀ ਕਰਨ ਤੋਂ ਬਾਅਦ ਹੀ ਥਾਣੇ ਵਿੱਚ ਜਾਣ ਦੇ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।