ਦੋ ਬੱਚਿਆਂ ਦੀ ਗੰਗਾ ‘ਚ ਡੁੱਬਣ ਕਾਰਨ ਮੌਤ

ਨੈਸ਼ਨਲ

ਹਰਿਦੁਆਰ, 26 ਦਸੰਬਰ, ਬੋਲੇ ਪੰਜਾਬ ਬਿਊਰੋ :
ਇਕ ਗੁਜਰਾਤੀ ਪਰਿਵਾਰ ਦੇ ਦੋ ਨਾਬਾਲਗ ਬੱਚਿਆਂ ਦੀ ਗੰਗਾ ਨਦੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰੀ ਹਰਿਦੁਆਰ ਦੇ ਸਪਤਰਿਸ਼ੀ ਇਲਾਕੇ ਦੇ ਸੰਤਮਤ ਘਾਟ ‘ਤੇ ਸਵੇਰੇ 10 ਵਜੇ ਵਾਪਰਿਆ, ਜਿਥੇ ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਬਾਜੀਪੁਰਾ ਪਿੰਡ ਦੇ ਰਹਿਣ ਵਾਲੇ ਵਿਪੁਲ ਭਾਈ ਪਵਾਰ ਦਾ ਪਰਿਵਾਰ ਗੰਗਾ ‘ਚ ਇਸ਼ਨਾਨ ਕਰਨ ਆਇਆ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਪਵਾਰ ਦੀ 13 ਸਾਲ ਦੀ ਬੇਟੀ ਪ੍ਰਤਿਊਸ਼ਾ ਅਤੇ 6 ਸਾਲ ਦਾ ਬੇਟਾ ਦਰਸ਼ ਅਚਾਨਕ ਗੰਗਾ ਦੇ ਤੇਜ਼ ਵਹਾਅ ‘ਚ ਵਹਿਣ ਲੱਗੇ। ਘਾਟ ‘ਤੇ ਮੌਜੂਦ ਪਰਿਵਾਰਕ ਮੈਂਬਰ ਅਤੇ ਹੋਰ ਸ਼ਰਧਾਲੂ ਬੱਚਿਆਂ ਨੂੰ ਬਚਾਉਣ ਲਈ ਭੱਜੇ ਪਰ ਤੇਜ਼ ਵਹਾਅ ਅਤੇ ਪਾਣੀ ਡੂੰਘਾ ਹੋਣ ਕਾਰਨ ਦੋਵੇਂ ਬੱਚੇ ਡੁੱਬ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਲਘਰ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਸ਼ੁਰੂ ਕਰ ਦਿਤੀ। ਕੁਝ ਸਮੇਂ ਬਾਅਦ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਠੋਕਰ ਨੰਬਰ 13 ਨੇੜੇ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ।ਪੁਲਿਸ ਨੇ ਦਸਿਆ ਕਿ ਦੋਵਾਂ ਨੂੰ ਤੁਰੰਤ ਹਰਿਦੁਆਰ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।