ਪਣਜੀ 27 ਦਸੰਬਰ ,ਬੋਲੇ ਪੰਜਾਬ ਬਿਊਰੋ :
ਗੋਆ ਦੇ ਕਲੰਗੂਟ ਬੀਚ ‘ਤੇ ਹਾਦਸਾ ਕਿਸ਼ਤੀ ਹਾਦਸਾ ਹੈ।ਮਿਲੀ ਜਾਣਕਾਰੀ ਮੁਤਾਬਕ ਇੱਥੇ ਅਰਬ ਸਾਗਰ ਵਿੱਚ ਸੈਲਾਨੀਆਂ ਦੀ ਇੱਕ ਕਿਸ਼ਤੀ ਪਲਟ ਗਈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 20 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1.30 ਵਜੇ ਵਾਪਰੀ।ਇਸ ਘਟਨਾ ਬਾਰੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਕ 54 ਸਾਲਾ ਵਿਅਕਤੀ ਦੀ ਕਿਸ਼ਤੀ ਪਲਟਣ ਨਾਲ ਮੌਤ ਹੋ ਗਈ ਅਤੇ 20 ਹੋਰਾਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਦੋ ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਲਾਈਫ ਜੈਕਟਾਂ ਪਹਿਨੇ ਹੋਏ ਸਨ।ਉਨ੍ਹਾਂ ਦੱਸਿਆ ਕਿ ਯਾਤਰੀਆਂ ‘ਚ ਛੇ ਸਾਲ ਤੱਕ ਦੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।