ਚੰਡੀਗੜ੍ਹ 25 ਦਸੰਬਰ ,ਬੋਲੇ ਪੰਜਾਬ ਬਿਊਰੋ :
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰਨ ਜਾ ਰਹੇ ਡਾਕਟਰਾਂ ਦੀ ਗੱਡੀ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅੱਜ ਰਜਿੰਦਰਾ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਜਾਂਚ ਕਰਨ ਲਈ ਆ ਰਹੇ ਡਾਕਟਰਾਂ ਦੀ ਗੱਡੀ ਨਾਲ ਪਾਤੜਾਂ ਨੇੜੇ ਹਾਦਸਾ ਵਾਪਰ ਗਿਆ। ਕਾਰ ਨੂੰ ਪਿੱਛੇ ਤੋਂ ਦੂਜੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਦੋਵੇ ਵਾਹਨ ਕਾਫੀ ਨੁਕਸਾਨੇ ਗਏ।
ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਸਰਹੱਦ ‘ਤੇ ਜਾਰੀ ਮਰਨ ਵਰਤ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ ਹੈ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।ਉਨ੍ਹਾਂ ਦਾ ਭਾਰ ਵੀ ਕਾਫ਼ੀ ਘੱਟ ਗਿਆ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਹਾਲ ਚਾਲ ਜਾਨਣ ਲਈ ਅੱਜ ਆਮ ਆਦਮੀ ਪਾਰਟੀ ਦਾ ਇਕ ਵਫਦ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਦੁਪਹਿਰ 2 ਵਜੇ ਖਨੌਰੀ ਬਾਰਡਰ ਪਹੁੰਚੇਗਾ।