ਨਵੀਂ ਦਿੱਲੀ, 25 ਦਸੰਬਰ, ਬੋਲੇ ਪੰਜਾਬ ਬਿਊਰੋ :
ਰਾਸ਼ਟਰੀ ਰਾਜਮਾਰਗਾਂ ’ਤੇ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਐੱਨਐੱਚਏਆਈ ਸ਼ੈਲਟਰ ਨਿਰਮਾਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਗੀ। ਐੱਨਐੱਚਏਆਈ ਦਾ ਕਹਿਣਾ ਹੈ ਕਿ ਇਹ ਪਹਿਲ ਰਾਸ਼ਟਰੀ ਰਾਜਮਾਰਗਾਂ ’ਤੇ ਲੋਕਾਂ ਨੂੰ ਸੁਰੱਖਿਅਤ ਵਾਤਾਵਾਰਨ ਮੁਹੱਈਆ ਕਰਵਾਏਗੀ ਤੇ ਬੇਸਹਾਰਾ ਪਸ਼ੂਆਂ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਸਹਾਇਤਾ ਮਿਲੇਗੀ।ਹਾਈਵੇ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਬੇਸਹਾਰਾ ਪਸ਼ੂਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸ਼ੈਲਟਰ ਵਿਚ ਇਕ ਥਾਂ ਰੱਖ ਕੇ ਸੜਕਾਂ ’ਤੇ ਆਉਣ ਤੋਂ ਰੋਕਿਆ ਜਾ ਸਕੇਗਾ। ਜੇਕਰ ਉਹ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਵੀ ਕੀਤਾ ਜਾਵੇਗਾ।
ਹਾਈਵੇ ਤੇ ਐਕਸਪ੍ਰੈੱਸ-ਵੇਅ ’ਚ ਅਜਿਹੇ ਪਸ਼ੂਆਂ ਕਾਰਨ ਦੁਰਘਟਨਾਵਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਫੈਂਸਿੰਗ ਬੈਰੀਅਰ ਵਰਗੇ ਹੱਲ ਇਕ ਹੱਦ ਤੱਕ ਪ੍ਰਭਾਵੀ ਹੋਏ ਹਨ, ਕਿਉਂਕਿ ਜਾਂ ਤਾਂ ਉਨ੍ਹਾਂ ਦੀ ਉਚਾਈ ਘੱਟ ਹੁੰਦੀ ਹੈ ਜਾਂ ਫਿਰ ਉਨ੍ਹਾਂ ਦੀ ਨਿਗਰਾਨੀ ਦੀ ਕਮੀ ਰਹਿ ਜਾਂਦੀ ਹੈ। ਪਸ਼ੂਆਂ ਦੇ ਲਈ ਸ਼ੈਲਟਰ ਹੋਮ ਭਾਵ ਕੇ ਸ਼ੈਲਟਰ ਥਾਂ ਬਣਾਉਣ ਦੀ ਪਹਿਲ ਕਈ ਹਾਈਵੇ ’ਤੇ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਵਿਚ ਉੱਤਰ ਪ੍ਰਦੇਸ਼-ਹਰਿਆਣਾ ਸੀਮਾ ਤੋਂ ਰੋਹਾਨਾ ਸੈਕਸ਼ਨ ਸ਼ਾਮਲ ਹੈ। ਇਹ ਸ਼ੈਲਟਰ ਖਰਖੋਦਾ ਤੇ ਹਾਂਸੀ ਬਾਈਪਾਸ ’ਤੇ ਬਣਾਏ ਜਾਣਗੇ। ਇਕ ਹੋਰ ਸ਼ੈਲਟਰ ਕੀਰਤਪੁਰ ਨੇਰ ਚੌਕ ’ਤੇ ਵੀ ਬਣਾਇਆ ਜਾਵੇਗਾ।