ਅਸਤਾਨਾ, 25 ਦਸੰਬਰ,ਬੋਲੇ ਪੰਜਾਬ ਬਿਊਰੋ :
ਕ੍ਰਿਸਮਸ ਦੇ ਦਿਨ ਇਕ ਵੱਡਾ ਜਹਾਜ਼ ਹਾਦਸਾ ਹੋਇਆ ਹੈ।ਕਜ਼ਾਕਿਸਤਾਨ ਦੇ ਅਕਤਾਊ ਏਅਰਪੋਰਟ ਦੇ ਕੋਲ ਅਜ਼ਰਬੈਜਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ, ਜਿਸ ਵਿੱਚ 105 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਇਹ ਜਹਾਜ਼ ਬਾਕੂ ਤੋਂ ਗਰੋਜ਼ਨੀ (ਜੋ ਰੂਸ ਦੇ ਚੇਚਨਿਆ ਖੇਤਰ ਵਿੱਚ ਸਥਿਤ ਹੈ) ਵੱਲ ਜਾ ਰਿਹਾ ਸੀ। ਰੂਸੀ ਖ਼ਬਰ ਏਜੰਸੀਆਂ ਅਤੇ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਜਹਾਜ਼ ਵਿੱਚ 100 ਯਾਤਰੀ ਅਤੇ 5 ਚਾਲਕ ਦਲ ਦੇ ਮੈਂਬਰ ਸਵਾਰ ਸਨ। AZAL ਵਲੋਂ APA ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, “ਐਂਬਰੇਅਰ 190” ਜਹਾਜ਼ ਅਕਤਾਊ ਤੋਂ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਹਾਦਸਾ ਜਹਾਜ਼ ਨਾਲ ਪੰਛੀਆਂ ਦਾ ਝੁੰਡ ਟਕਰਾਉਣ ਕਾਰਨ ਹੋਇਆ।