ਅਦਾਲਤ ਵਲੋਂ ਜਯਾਪ੍ਰਦਾ ਖ਼ਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ

ਨੈਸ਼ਨਲ

ਮੁਰਾਦਾਬਾਦ, 25 ਦਸੰਬਰ,ਬੋਲੇ ਪੰਜਾਬ ਬਿਊਰੋ :
ਫਿਲਮ ਅਦਾਕਾਰਾ ਜਯਾਪ੍ਰਦਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਸ਼ੇਸ਼ ਐਮਪੀ-ਐਮਐਲਐਲ ਅਦਾਲਤ ਨੇ ਉਸ ਦੇ ਖ਼ਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਜਯਾਪ੍ਰਦਾ ਨੇ ਅਸ਼ਲੀਲ ਟਿੱਪਣੀ ਮਾਮਲੇ ‘ਚ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਖ਼ਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ ਕੀਤਾ। ਹੁਣ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਤੈਅ ਕੀਤੀ ਗਈ ਹੈ।
ਵਿਸ਼ੇਸ਼ ਸਰਕਾਰੀ ਵਕੀਲ ਮੋਹਨ ਲਾਲ ਵਿਸ਼ਨੋਈ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁਰਾਦਾਬਾਦ ਦੇ ਕਟਘਰ ਇਲਾਕੇ ‘ਚ ਆਜ਼ਮ ਖ਼ਾਨ ਦੇ ਸਨਮਾਨ ਸਮਾਰੋਹ ‘ਚ ਸਪਾ ਨੇਤਾਵਾਂ ਨੇ ਜੈਪ੍ਰਦਾ ‘ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਆਜ਼ਮ ਖ਼ਾਨ, ਤਤਕਾਲੀ ਸੰਸਦ ਮੈਂਬਰ ਡਾ. ਐਸਟੀ ਹਸਨ ਸਮੇਤ ਸਪਾ ਦੇ ਛੇ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ਦੀ ਸੁਣਵਾਈ ਐਮਪੀ ਐਮਐਲਏ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।