ਨਵੀ ਦਿੱਲੀ, 24 ਦਸੰਬਰ ,ਬੋਲੇ ਪੰਜਾਬ ਬਿਊਰੋ :
ਕਾਂਗਰਸ ਵਲੋਂ ਦਿੱਲੀ ਅਸੈਂਬਲੀ ਚੋਣਾਂ ਲਈ 26 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਵਲੋਂ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਆਸਿਮ ਖ਼ਾਨ ਨੂੰ ਮਟੀਆ ਮਹਿਲ ਤੇ ਦੇਵੇਂਦਰ ਸ਼ਹਿਰਾਵਤ ਨੂੰ ਬਿਜਵਾਸਨ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਦੋਵੇਂ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ।
ਫਰਹਾਦ ਸੂਰੀ ਨੂੰ ਜੰਗਪੁਰਾ ਹਲਕੇ ਤੋਂ ‘ਆਪ’ ਆਗੂ ਮਨੀਸ਼ ਸਿਸੋਦੀਆ ਖਿਲਾਫ ਮੈਦਾਨ ’ਚ ਉਤਾਰਿਆ ਗਿਆ ਹੈ। ਹਾਜੀ ਇਸ਼ਰਾਕ ਖ਼ਾਨ ਨੂੰ ਬਾਬਰਪੁਰ ਤੇ ਰਾਜੇਸ਼ ਲਿਲੋਠੀਆ ਨੂੰ ਸੀਮਾਪੁਰੀ ਤੋਂ ਟਿਕਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ 12 ਦਸੰਬਰ ਨੂੰ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਦਾ ਨਾਂ ਸ਼ਾਮਲ ਸੀ।