ਸਿਵਲ ਹਸਪਤਾਲ ‘ਚ ਅਚਾਨਕ ਛਾਪੇਮਾਰੀ ਦੌਰਾਨ ਮਿਲੀਆਂ ਖ਼ਾਮੀਆਂ

ਪੰਜਾਬ

ਫਾਜ਼ਿਲਕਾ, 24 ਦਸੰਬਰ,ਬੋਲੇ ਪੰਜਾਬ ਬਿਊਰੋ :
ਸਿਵਲ ਹਸਪਤਾਲ ਵਿੱਚ ਅਚਾਨਕ ਛਾਪੇਮਾਰੀ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ, ਫਾਜ਼ਿਲਕਾ ਸਿਵਲ ਦੇ ਕਾਰਜਕਾਰੀ ਸਿਵਲ ਸਰਜਨ ਡਾ. ਐਰਿਕ ਵੱਲੋਂ ਅਚਾਨਕ ਛਾਪਾ ਮਾਰਿਆ ਗਿਆ। ਬਿਨਾ ਦੱਸੇ ਸਿਵਲ ਹਸਪਤਾਲ ਪਹੁੰਚੇ ਸਿਵਲ ਸਰਜਨ ਨੇ ਹਸਪਤਾਲ ਦੇ ਵਾਰਡਾਂ ਦੀ ਜਾਂਚ ਕੀਤੀ। ਇਸ ਦੌਰਾਨ ਜਨਰਲ ਵਾਰਡ ਦੇ ਲੋਕਾਂ ਲਈ ਬਣਾਏ ਗਏ ਬਾਥਰੂਮ ਦੀ ਖਰਾਬ ਹਾਲਤ ਦੇਖ ਉਹ ਨਾਰਾਜ਼ ਹੋ ਗਏ। ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾਕੇ ਫਟਕਾਰ ਲਾਈ ਅਤੇ ਤੁਰੰਤ ਸਫਾਈ ਕਰਨ ਦੇ ਹੁਕਮ ਦਿੱਤੇ।
ਸਿਵਲ ਸਰਜਨ ਡਾ. ਐਰਿਕ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਅਚਾਨਕ ਫਾਜ਼ਿਲਕਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇੱਥੇ ਖੜ੍ਹਾ ਹੋਣਾ ਇੰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਇੰਨੀ ਗੰਧ ਹੈ ਤਾਂ ਆਮ ਲੋਕ ਇਨ੍ਹਾਂ ਬਾਥਰੂਮਾਂ ਦਾ ਇਸਤੇਮਾਲ ਕਿਵੇਂ ਕਰਨਗੇ। ਉਨ੍ਹਾਂ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਅਤੇ ਹਸਪਤਾਲ ਵਿੱਚ ਸਫਾਈ ਸੁਧਾਰਨ ਦੇ ਹੁਕਮ ਜਾਰੀ ਕੀਤੇ। ਸਿਵਲ ਸਰਜਨ ਨੇ ਚੇਤਾਵਨੀ ਦਿੱਤੀ ਕਿ ਅਗਾਂਹ ਤੋਂ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।