ਪਤੀ ਦੇ ਘਰ ਉਸ ਦੀ ਮਨਜੂਰੀ ਦੇ ਬਿਨਾਂ ਪਤਨੀ ਦੇ ਰਿਸ਼ਤੇਦਾਰਾਂ ਤੇ ਸਹੇਲੀਆਂ ਦਾ ਰਹਿਣਾ ਜ਼ੁਲਮ ਬਰਾਬਰ,ਹਾਈਕੋਰਟ ਨੇ ਕਰਵਾਇਆ ਤਲਾਕ

ਨੈਸ਼ਨਲ

ਕੋਲਕਾਤਾ, 24 ਦਸੰਬਰ,ਬੋਲੇ ਪੰਜਾਬ ਬਿਊਰੋ :
ਕੋਲਕਾਤਾ ਹਾਈਕੋਰਟ ਨੇ ਪਤਨੀ ਦੀ ਸਹੇਲੀ ਤੇ ਉਸ ਦੇ ਪਰਿਵਾਰ ਦੀ ਘਰ ’ਚ ਲਗਾਤਾਰ ਮੌਜੂਦਗੀ ਤੇ ਵਿਆਹੁਤਾ ਉੱਤੇ ਜ਼ੁਲਮ ਦਾ ਝੂਠਾ ਮਾਮਲਾ ਦਰਜ ਕਰਾਉਣ ’ਤੇ ਪਤੀ ਦੇ ਪੱਖ ਵਿਚ ਤਲਾਕ ਦਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਕਿ ਪਤੀ ਦੇ ਘਰ ਉਸ ਦੀ ਮਨਜੂਰੀ ਦੇ ਬਿਨਾਂ ਪਤਨੀ ਦੇ ਰਿਸ਼ਤੇਦਾਰਾਂ ਤੇ ਉਸ ਦੀਆਂ ਸਹੇਲੀਆਂ ਦਾ ਰਹਿਣਾ ਜ਼ੁਲਮ ਬਰਾਬਰ ਹੈ।
ਜਸਟਿਸ ਸਬਯਸਾਚੀ ਭੱਟਾਚਾਰਿਆ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਤੀ ਦੇ ਪੱਖ ਵਿਚ ਤਲਾਕ ਦੇਣ ਤੋਂ ਇਨਕਾਰ ਕਰਨ ਸਬੰਧੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਬੇਢੰਗਾ ਤੇ ਕਮੀਆਂ ਵਾਲਾ ਦੱਸਦਿਆਂ ਖਰਜ ਕਰ ਦਿੱਤਾ। ਹਾਈਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਅਪੀਲਕਰਤਾ (ਪਤੀ) ਨੇ ਜਵਾਬਦੇਬ (ਪਤਨੀ) ਦੇ ਖਿਲਾਫ ਮਾਨਸਿਕ ਜ਼ੁਲਮ ਦਾ ਮਾਮਲਾ ਦਰਜ ਕਰਾਇਆ ਹੈ, ਜਿਸ ਦੇ ਆਧਾਰ ’ਤੇ ਤਲਾਕ ਦੇਣ ਨੂੰ ਸਹੀ ਠਹਿਰਾਇਆ ਜਾ ਸਕਦਾ ਹੈ। ਬੈਂਚ ’ਚ ਜਸਟਿਸ ਉਦੈ ਕੁਮਾਰ ਵੀ ਸ਼ਾਮਲ ਸਨ।
ਅਦਾਲਤ ਨੇ ਕਿਹਾ ਕਿ ਪਹਿਲਾਂ ਮੇਦਿਨੀਪੁਰ ਜਿਲ੍ਹੇ ਦੇ ਕੋਲਾਘਾਟ ਵਿਚ ਪਤੀ ਦੇ ਸਰਕਾਰੀ ਮਕਾਨ ਵਿਚ ਉਸ ਦੇ ਇਤਰਾਜ਼ ਤੇ ਅਸਹਿਜ ਹੋਣ ਦੇ ਪਤਨੀ ਦੀ ਸਹੇਲੀ ਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਜ਼ਰੀ ਰਿਕਾਰਡ ਨਾਲ ਪ੍ਰਮਾਣਿਤ ਹੁੰਦੀ ਹੈ। ਜਵਾਬਦੇਬ ਦੀ ਸਹੇਲੀ ਤੇ ਉਸ ਦੇ ਪਰਿਵਾਰ ਨੂੰ ਪਤੀ ਦੀ ਇੱਛਾ ਦੇ ਖਿਲਾਫ ਉਸ ਦੇ ਕਵਾਰਟਰ ਵਿਚ ਲਗਾਤਾਰ ਲੰਬੇ ਸਮੇਂ ਤੱਕ ਰੱਖਣਾ, ਕਦੇ ਕਦੇ ਤਾਂ ਖੁਦ ਜਵਾਬਦੇਬ ਪਤਨੀ ਦੇ ਉੱਥੇ ਨਾ ਹੋਣ ਨੂੰ ਵੀ ਤੈਅ ਰੂਪ ਵਿਚ ਜ਼ੁਲਮ ਮੰਨਿਆ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲਿਆਂ ਵਿਚ ਪਤਨੀ ਨੇ ਇਕਤਰਫਾ ਫੈਸਲੇ ਨੂੰ ਲੈ ਕੇ ਕਾਫੀ ਸਮੇਂ ਤੱਕ ਪਤੀ ਦੇ ਨਾਲ ਵਿਆਹੁਤਾ ਜਿੰਦਗੀ ਜਿਉਣ ਤੋਂ ਮਨ੍ਹਾ ਕਰ ਦਿੱਤਾ ਤੇ ਬਿਨਾਂ ਸ਼ੱਕ ਲੰਬੇ ਸਮੇਂ ਤੱਕ ਅਲੱਗ ਰਹੀ, ਜੋ ਸਪੱਸ਼ਟ ਰੂਪ ਵਿਚ ਇਹ ਦੱਸਦਾ ਹੈ ਕਿ ਵਿਆਹੁਤਾ ਬੰਧਨ ’ਚ ਹੁਣ ਸੁਧਾਰ ਦੀ ਗੁੰਜਾਇਸ਼ ਨਹੀਂ।
ਪਤੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਪਤਨੀ ਜ਼ਿਆਦਾਤਰ ਸਮਾਂ ਆਪਣੀ ਸਹੇਲੀ ਨਾਲ ਬਿਤਾਉਂਦੀ ਸੀ ਜੋ ਆਪਣੇ ਆਪ ਵਿਚ ਜ਼ੁਲਮ ਹੈ। ਇਸ ਜੋੜੇ ਨੇ ਵਿਆਹ 15 ਦਸੰਬਰ 2005 ਨੂੰ ਕਰਵਾਇਆ ਸੀ। ਪਤੀ ਨੇ 25 ਸਤੰਬਰ ਨੂੰ ਤਲਾਕ ਲਈ ਮੁਕੱਦਮਾ ਦਾਇਰ ਕੀਤਾ ਸੀ ਤੇ ਉਸੇ ਸਾਲ 27 ਅਕਤੂਬਰ ਨੂੰ ਪਤਨੀ ਨੇ ਪਤੀ ਤੇ ਉਸ ਦੇ ਪਰਿਵਾਰ ਖਿਲਾਫ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰਵਾਉਣ ਸ਼ਿਕਾਇਤ ਦਿੱਤੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।