ਜੰਮੂ ਕਸ਼ਮੀਰ ਫੌਜ ਦੀ ਗੱਡੀ ਖੱਡ ‘ਚ ਡਿੱਗਣ ਕਾਰਨ 5 ਜਵਾਨ ਸ਼ਹੀਦ, ਕਈ ਜ਼ਖਮੀ

ਨੈਸ਼ਨਲ

ਜੰਮੂ, 24 ਦਸੰਬਰ, ਬੋਲੇ ਪੰਜਾਬ ਬਿਊਰੋ :

ਮੰਗਲਵਾਰ ਸ਼ਾਮ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ-ਨਾਲ ਸੜਕ ‘ਤੇ ਗੱਡੀ ਪਲਟਣ ਕਾਰਨ 5 ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਵ੍ਹਾਈਟ ਨਾਈਟ ਕੋਰ ਨੇ ਆਪਣੇ ਐਕਸ ਅਕਾਊਂਟ ਰਾਹੀਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਡਾਕਟਰ, ਜ਼ਖਮੀ ਜਵਾਨਾਂ ਦੀ ਦੇਖ-ਭਾਲ ਕਰ ਰਹੇ ਹਨ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ”ਅੱਜ ਸ਼ਾਮ ਕਰੀਬ 5.40 ਵਜੇ, 11 ਮਰਾਠਾ ਲਾਈਟ ਇਨਫੈਂਟਰੀ ਦਾ ਇੱਕ ਫੌਜੀ ਵਾਹਨ, ਜੋ ਨੀਲਮ ਹੈੱਡਕੁਆਰਟਰ ਤੋਂ ਕੰਟਰੋਲ ਰੇਖਾ ਦੇ ਨਾਲ ਬਲਨੋਈ ਘੋੜਾ ਚੌਕੀ ਵੱਲ ਜਾ ਰਿਹਾ ਸੀ, ਘੋੜਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਵਾਹਨ ਕਰੀਬ 150 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ, ਜਿਸ ਕਾਰਨ ਡਰਾਈਵਰ ਸਮੇਤ 10 ਜਵਾਨ ਗੰਭੀਰ ਜ਼ਖਮੀ ਹੋ ਗਏ।

11 ਮਰਾਠਾ ਲਾਈਟ ਇਨਫੈਂਟਰੀ ਦੀ ਇੱਕ ਤੇਜ਼ ਪ੍ਰਤੀਕਿਰਿਆ ਟੀਮ (ਕਿਊਆਰਟੀ) ਅਤੇ ਮਾਨਕੋਟ ਤੋਂ ਇੱਕ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।